ਨਵੀਂ ਦਿੱਲੀ (ਭਾਸ਼ਾ)—ਰਾਸ਼ਟਰੀ ਰਾਜਧਾਨੀ ’ਚ ਸ਼ਨੀਵਾਰ ਯਾਨੀ ਕਿ ਅੱਜ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ। ਹਾਲਾਂਕਿ ਤੇਜ਼ ਹਵਾਵਾਂ ਕਾਰਨ ਐਤਵਾਰ ਤੋਂ ਇਸ ’ਚ ਸੁਧਾਰ ਆਉਣ ਦੀ ਉਮੀਦ ਹੈ। ਸ਼ਨੀਵਾਰ ਨੂੰ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) 377 ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਇਹ ਅੰਕੜਾ 370 ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਘੱਟੋ-ਘੱਟ ਤਾਪਮਾਨ 14.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤਾਪਮਾਨ ਤੋਂ 2 ਡਿਗਰੀ ਵੱਧ ਹੈ। ਗੁਆਂਢੀ ਜ਼ਿਲ੍ਹੇ ਗਾਜ਼ੀਆਬਾਦ ’ਚ 342, ਗੁਰੂਗ੍ਰਾਮ ਵਿਚ 340 ਅਤੇ ਨੋਇਡਾ ’ਚ 363 ਹਵਾ ਗੁਣਵੱਤਾ ਸੂਚਕਾਂ ਬਹੁਤ ਖਰਾਬ ਸ਼੍ਰੇਣੀ ’ਚ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਦਿੱਲੀ ’ਚ ‘ਬੇਕਾਬੂ’ ਹਵਾ ਪ੍ਰਦੂਸ਼ਣ, ਸਕੂਲ-ਕਾਲਜ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਦੱਸ ਦੇਈਏ ਕਿ 0 ਤੋਂ 50 ਦਰਮਿਆਨ ਹਵਾ ਦੀ ਗੁਣਵੱਤਾ ਨੂੰ ਚੰਗਾ, 51 ਤੋਂ 100 ਦਰਮਿਆਨ ਨੂੰ ‘ਤਸੱਲੀਬਖ਼ਸ਼’, 101 ਤੋਂ 200 ਦਰਮਿਆਨ ਨੂੰ ‘ਮੱਧ’ 201 ਤੋਂ 300 ਦਰਮਿਆਨ ‘ਖਰਾਬ’, 301 ਤੋਂ 400 ਦਰਮਿਆਨ ‘ਬੇਹੱਦ ਖਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : SC ’ਚ ਦਿੱਲੀ ਸਰਕਾਰ ਨੇ ਕਿਹਾ- ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲਾਕਡਾਊਨ ਲਈ ਤਿਆਰ ਹਾਂ
ਸਬੰਧਤ ਅਧਿਕਾਰੀਆਂ ਮੁਤਾਬਕ ਤੇਜ਼ ਹਵਾਵਾਂ ਚੱਲਣ ਕਾਰਨ ਐਤਵਾਰ ਤੋਂ ਹਵਾ ਗੁਣਵੱਤਾ ਵਿਚ ਸੁਧਾਰ ਹੋਣ ਦੀ ਸੰਭਾਵਨਾ ਹੈ। ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਸ਼ਹਿਰ ਵਿਚ ਗੈਰ ਜ਼ਰੂਰੀ ਸਾਮਾਨ ਲਿਆ ਰਹੇ ਟਰੱਕਾਂ ਦੀ ਐਂਟਰੀ ’ਤੇ ਪਾਬੰਦੀ ਦੇ ਨਾਲ ਹੀ ਸਕੂਲ ਅਤੇ ਕਾਲਜਾਂ ਨੂੰ ਅਗਲੇ ਹੁਕਮ ਤੱਕ ਬੰਦ ਰੱਖਣ ਸਮੇਤ 10 ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਦਿੱਲੀ ਵਿਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਦਿਨ ਵਿਚ ਆਸਮਾਨ ’ਚ ਬੱਦਲ ਛਾਏ ਰਹਿਣ ਅਤੇ ਹਲਕੀ ਬਰਸਾਤ ਪੈਣ ਦਾ ਅਨੁਮਾਨ ਜਤਾਇਆ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੀਫ਼ ਜਸਟਿਸ ਨੇ ਕਿਹਾ- ‘ਅਸੀਂ ਘਰਾਂ ’ਚ ਵੀ ਮਾਸਕ ਲਾਉਣ ਨੂੰ ਮਜ਼ਬੂਰ’
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਝਾਰਖੰਡ ’ਚ ਨਕਸਲੀਆਂ ਦਾ ਤਾਂਡਵ, ਬੰਬ ਨਾਲ ਉਡਾਇਆ ਰੇਲਵੇ ਟਰੈਕ
NEXT STORY