ਮੁੰਬਈ (ਭਾਸ਼ਾ)— ਸ਼ਿਵ ਸੈਨਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਦੇ ਕੈਂਪਾਂ 'ਤੇ ਹੋਏ ਹਮਲੇ ਵਿਚ ਮਾਰੇ ਗਏ ਅੱਤਵਾਦੀਆਂ ਬਾਰੇ ਜਾਣਨ ਦਾ ਅਧਿਕਾਰ ਹੈ। ਪਾਰਟੀ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਸੁਰੱਖਿਆ ਫੋਰਸਾਂ ਨੇ ਦੁਸ਼ਮਣ ਨੂੰ ਕਿੰਨਾ ਅਤੇ ਕਿਸ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਹੈ। ਸਾਨੂੰ ਨਹੀਂ ਲੱਗਦਾ ਕਿ ਇਹ ਪੁੱਛਣ ਨਾਲ ਸਾਡੇ ਸੁਰੱਖਿਆ ਫੋਰਸ ਦੇ ਜਵਾਨਾਂ ਦਾ ਮਨੋਬਲ ਘੱਟ ਹੋ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਟ੍ਰੇਨਿੰਗ ਕੈਂਪ 'ਤੇ ਬੰਬ ਸੁੱਟੇ ਸਨ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ 14 ਫਰਵਰੀ ਨੂੰ ਜੈਸ਼ ਅੱਤਵਾਦੀ ਸੰਗਠਨ ਵਲੋਂ ਕੀਤੇ ਗਏ ਹਮਲੇ ਦੇ ਜਵਾਬ ਵਿਚ ਇਹ ਹਵਾਈ ਹਮਲੇ ਕੀਤੇ ਗਏ। ਪੁਲਵਾਮਾ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਸਰਕਾਰ ਨੇ ਹਵਾਈ ਹਮਲਿਆਂ ਵਿਚ ਮਾਰੇ ਗਏ ਲੋਕਾਂ ਦਾ ਅਧਿਕਾਰਤ ਅੰਕੜਾ ਹੁਣ ਤਕ ਨਹੀਂ ਦਿੱਤਾ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਇਸ ਦੇ ਸਬੂਤ ਮੰਗ ਰਹੀਆਂ ਹਨ।
ਸ਼ਿਵਸੈਨਾ ਨੇ ਪੁੱਛਿਆ, ''ਪੁਲਵਾਮਾ ਹਮਲੇ ਵਿਚ ਇਸਤੇਮਾਲ ਕੀਤਾ ਗਿਆ 300 ਕਿਲੋਗ੍ਰਾਮ ਆਰ. ਡੀ. ਐਕਸ ਕਿੱਥੋਂ ਆਇਆ? ਅੱਤਵਾਦੀ ਕੈਂਪਾਂ 'ਤੇ ਕੀਤੇ ਗਏ ਹਵਾਈ ਹਮਲੇ ਵਿਚ ਕਿੰਨੇ ਅੱਤਵਾਦੀ ਮਾਰੇ ਗਏ? ਇਨ੍ਹਾਂ 'ਤੇ ਚਰਚਾ ਚੋਣਾਂ ਦੇ ਆਖਰੀ ਦਿਨਾਂ ਤਕ ਹੁੰਦੀ ਰਹੇਗੀ ਕਿਉਂਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਮਹਿੰਗਾਈ, ਬੇਰੋਜ਼ਗਾਰੀ ਅਤੇ ਰਾਫੇਲ ਜਹਾਜ਼ ਸੌਦਾ ਵਿਰੋਧੀ ਧਿਰ ਦੇ ਅਹਿਮ ਮੁੱਦੇ ਸਨ, ਜੋ ਹੁਣ ਠੰਡੇ ਬਸਤੇ ਵਿਚ ਪੈ ਗਏ ਹਨ। ਸ਼ਿਵ ਸੈਨਾ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਮੋਦੀ ਸਰਕਾਰ ਦਾ 'ਬੰਬ' ਡਿੱਗ ਗਿਆ। ਰਾਮ ਮੰਦਰ ਨਿਰਮਾਣ, ਧਾਰਾ-370 ਅਤੇ ਕਿਸਾਨਾਂ ਵਲੋਂ ਚੁੱਕੇ ਗਏ ਮੁੱਦੇ ਖਾਕ ਹੋ ਗਏ ਹਨ। ਸ਼ਿਵ ਸੈਨਾ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ 26 ਫਰਵਰੀ ਦੇ ਹਵਾਈ ਹਮਲਿਆਂ ਵਿਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਨਾ ਸਿਰਫ ਵਿਰੋਧੀ ਧਿਰ ਪੁੱਛ ਰਿਹਾ ਹੈ, ਸਗੋਂ ਕਿ ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੀ ਮੀਡੀਆ ਵੀ ਪੁੱਛ ਰਹੀ ਹੈ।
ਰਾਜਸਥਾਨ 'ਚ ਫਿਰ ਹੋਏ ਅਧਿਕਾਰੀਆਂ ਦੇ ਤਬਾਦਲੇ
NEXT STORY