ਚੰਡੀਗੜ੍ਹ (ਪ੍ਰੀਕਸ਼ਿਤ) : ਬੱਸਾਂ ਦਾ ਸਫ਼ਰ ਕਰਨ ਵਾਲਿਆਂ 'ਚ ਚੰਗੀ ਖ਼ਬਰ ਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਖ-ਵੱਖ ਸੂਬਿਆਂ ਦੀਆਂ ਬੱਸ ਸੇਵਾਵਾਂ ਵਿਚਕਾਰ ਚੱਲ ਰਹੇ ਵਿਵਾਦ ਅਤੇ ਯਾਤਰੀਆਂ ਨੂੰ ਆ ਰਹੀ ਪਰੇਸ਼ਾਨੀ ਨੂੰ ਧਿਆਨ ’ਚ ਰੱਖਦਿਆਂ ਇਕ ਮਹੱਤਵਪੂਰਨ ਯੋਜਨਾਬੱਧ ਕਦਮ ਚੁੱਕਿਆ ਹੈ। ਇਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਪ੍ਰਸ਼ਾਸਨ ਵੱਲੋਂ ਸਾਂਝੀ ਸਮਾਂ-ਸਾਰਣੀ ਲਾਗੂ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ ਬੱਸ ਸੇਵਾਵਾਂ ਹੋਰ ਸੁਚੱਜੇ ਤੇ ਤਰਤੀਬਵਾਰ ਢੰਗ ਨਾਲ ਚੱਲਣਗੀਆਂ। ਸਟੇਟ ਟਰਾਂਪੋਰਟ ਅਥਾਰਟੀ, ਚੰਡੀਗੜ੍ਹ ਵੱਲੋਂ ਸਾਲ 2011 ਦੌਰਾਨ 9 ਪ੍ਰਮੁੱਖ ਰੂਟਾਂ ਲਈ ਤਿਆਰ ਕੀਤੀ ਗਈ ਸਮਾਂ-ਸਾਰਣੀ ਨੂੰ ਹੁਣ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਧਿਆਨ ਦੇਣ ਯੋਗ ਖ਼ਬਰ! ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਇਹ ਸਮਾਂ-ਸਾਰਣੀ ਦੋਵੇਂ ਆਈ. ਐੱਸ. ਬੀ. ਟੀ. ਤੋਂ ਚੱਲਣ ਵਾਲੀਆਂ ਸਟੇਜ ਕੈਰੇਜ ਬੱਸਾਂ ’ਤੇ ਲਾਗੂ ਹੋਵੇਗੀ। ਅਧਿਕਾਰੀਆਂ ਅਨੁਸਾਰ ਹੋਰ ਰੂਟਾਂ ਤੇ ਮੰਜ਼ਿਲਾਂ ਲਈ ਵੀ ਸਮਾਂ-ਸਾਰਣੀ ਤਿਆਰ ਕਰਨ ’ਤੇ ਕੰਮ ਜਾਰੀ ਹੈ ਅਤੇ ਜਲਦ ਹੀ ਇਸ ਨੂੰ ਵੀ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਸਮਾਂ-ਸਾਰਣੀ ਸੀ. ਟੀ. ਯੂ., ਪੰਜਾਬ ਰੋਡਵੇਜ਼, ਹਰਿਆਣਾ ਰੋਡਵੇਜ਼, ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ, ਰਾਜਸਥਾਨ ਤੇ ਹੋਰ ਸੂਬਿਆਂ ਦੀਆਂ ਟਰਾਂਸਪੋਰਟ ਏਜੰਸੀਆਂ ਦੀ ਸਹਿਮਤੀ ਨਾਲ ਤਿਆਰ ਕੀਤੀ ਗਈ ਹੈ। ਇਸ ਦੇ ਲਾਗੂ ਹੋਣ ਨਾਲ ਹੁਣ ਸਾਰੀਆਂ ਬੱਸਾਂ ਨੂੰ ਨਿਰਧਾਰਿਤ ਸਮੇਂ ਅਨੁਸਾਰ ਹੀ ਚਲਾਇਆ ਜਾਵੇਗਾ, ਜਿਸ ਨਾਲ ਆਪਰੇਟਰਾਂ ਵਿਚਕਾਰ ਟਕਰਾਅ ਅਤੇ ਉਲਝਣ ਨੂੰ ਖ਼ਤਮ ਕਰਨ ’ਚ ਮਦਦ ਮਿਲੇਗੀ।
ਕੀ ਹੋਵੇਗਾ ਫ਼ਾਇਦਾ
ਬੱਸਾਂ ਹੁਣ ਨਿਯਮਿਤ ਅਤੇ ਤੈਅ ਸਮੇਂ ’ਤੇ ਚੱਲਣਗੀਆਂ, ਜਿਸ ਨਾਲ ਯਾਤਰੀਆਂ ਨੂੰ ਬਿਨਾਂ ਰੁਕਾਵਟ ਯਾਤਰਾ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਵੱਖ-ਵੱਖ ਸੂਬਿਆਂ ਦੇ ਬੱਸ ਆਪਰੇਟਰਾਂ ਵਿਚਕਾਰ ਹੋਣ ਵਾਲੇ ਝਗੜਿਆਂ ’ਚ ਵੀ ਕਮੀ ਆਵੇਗੀ ਤੇ ਪੂਰਾ ਪ੍ਰਬੰਧ ਹੋਰ ਵਿਵਸਥਿਤ ਬਣੇਗਾ।
ਇਹ ਵੀ ਪੜ੍ਹੋ : ਠੇਕਾ ਅਧਿਆਪਕਾਂ ਨੂੰ ਵੱਡੀ ਰਾਹਤ, ਰੈਗੂਲਰ ਕੀਤੀਆਂ ਜਾਣਗੀਆਂ ਸੇਵਾਵਾਂ, ਕੈਟ ਨੇ ਜਾਰੀ ਕੀਤੇ ਹੁਕਮ
9 ਪ੍ਰਮੁੱਖ ਰੂਟਾਂ ਲਈ ਸਮਾਂ-ਸਾਰਣੀ
ਨਵੀਂ ਸਮਾਂ-ਸਾਰਣੀ ਅਨੁਸਾਰ ਆਈ. ਐੱਸ. ਬੀ. ਟੀ.-17 ਤੋਂ ਯਮੁਨਾਨਗਰ, ਹਰਿਦੁਆਰ, ਰਿਸ਼ੀਕੇਸ਼ ਤੇ ਹਲਦਵਾਨੀ ਵੱਲ 120 ਟਰਿੱਪ, ਕੈਥਲ, ਜੀਂਦ, ਹਿਸਾਰ ਤੇ ਖਾਟੂ ਸ਼ਿਆਮ ਵੱਲ 134 ਟਰਿੱਪ, ਅਤੇ 152(ਡੀ) ਐਕਸਪ੍ਰੈਸਵੇਅ ਲਈ 24 ਟਰਿੱਪ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁੱਲਾਂਪੁਰ, ਕੁਰਾਲੀ ਆਦਿ ਲਈ 68 ਟਰਿੱਪ ਚੱਲਣਗੇ। ਆਈ. ਐੱਸ. ਬੀ. ਟੀ.-43 ਤੋਂ ਚੁੰਨੀ, ਸਰਹਿੰਦ, ਖੰਨਾ ਲਈ 43 ਟਰਿੱਪ, ਮੋਰਿੰਡਾ ਅਤੇ ਚਮਕੌਰ ਸਾਹਿਬ ਰੂਟ ’ਤੇ ਨਿਯਮਿਤ ਸੇਵਾ, ਜਦਕਿ ਪਿੰਜੌਰ, ਕਾਲਕਾ ਤੇ ਬੱਦੀ ਲਈ 92 ਟਰਿੱਪ ਨਿਰਧਾਰਿਤ ਕੀਤੇ ਗਏ ਹਨ। ਇਸੇ ਤਰ੍ਹਾਂ ਅੰਬਾਲਾ ਅਤੇ ਕੁਰੂਕਸ਼ੇਤਰ ਰੂਟ ’ਤੇ 127 ਟਰਿੱਪ ਤੇ ਕਰਨਾਲ ਤੋਂ ਲੈ ਕੇ ਰੋਹਤਕ, ਰੇਵਾੜੀ ਅਤੇ ਸੀਕਰ ਤੱਕ 152 ਟਰਿੱਪ ਤੈਅ ਕੀਤੇ ਗਏ ਹਨ। ਕੁੱਲ ਮਿਲਾ ਕੇ ਇਹ ਫ਼ੈਸਲਾ ਜਨਤਕ ਆਵਾਜਾਈ ਪ੍ਰਣਾਲੀ ਨੂੰ ਹੋਰ ਸੁਚਾਰੂ ਅਤੇ ਭਰੋਸੇਮੰਦ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ Weather Update
NEXT STORY