ਕਰਨਾਟਕ- ਕਰਨਾਟਕ ਦੇ ਚਾਮਰਾਜਨਗਰ 'ਚ ਭਾਰਤੀ ਹਵਾਈ ਫ਼ੌਜ ਦਾ ਇਕ ਟ੍ਰੇਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਪਾਇਲਟ ਸੁਰੱਖਿਅਤ ਹਨ। ਭਾਰਤੀ ਹਵਾਈ ਫ਼ੌਜ ਨੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ 'ਤੇ ਇਸ ਹਾਦਸੇ ਨਾਲ ਜੁੜੀ ਖ਼ਬਰ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ- ਭਾਰਤ ਦੌਰੇ 'ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ, PM ਮੋਦੀ ਨੇ ਵੱਖ-ਵੱਖ ਮੁੱਦਿਆਂ 'ਤੇ ਕੀਤੀ ਚਰਚਾ
ਹਵਾਈ ਫ਼ੌਜ ਨੇ ਆਪਣੇ ਟਵੀਟ 'ਚ ਲਿਖਿਆ ਕਿ ਭਾਰਤੀ ਹਵਾਈ ਫ਼ੌਜ ਦਾ ਇਕ ਕਿਰਨ ਟ੍ਰੇਨਰ ਜਹਾਜ਼ ਅੱਜ ਕਰਨਾਟਕ ਦੇ ਚਮਰਾਜਨਗਰ ਦੇ ਮਕਾਲੀ ਪਿੰਡ ਕੋਲ ਨਿਯਮਿਤ ਸਿਖਲਾਈ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਕ ਮਹਿਲਾ ਪਾਇਲਟ ਸਮੇਤ ਦੋਵੇਂ ਪਾਇਲਟ ਸੁਰੱਖਿਅਤ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਅਮਿਤ ਸ਼ਾਹ ਦਾ ਐਲਾਨ- ਮਣੀਪੁਰ ਹਿੰਸਾ ਦੀ ਜਾਂਚ ਲਈ ਬਣੇਗਾ ਨਿਆਂਇਕ ਕਮਿਸ਼ਨ, CBI ਵੀ ਕਰੇਗੀ ਜਾਂਚ
ਦੱਸ ਦੇਈਏ ਕਿ ਹਾਲ ਹੀ ਮੱਧ ਪ੍ਰਦੇਸ਼ ਦੇ ਭਿੰਡ 'ਚ ਭਾਰਤੀ ਹਵਾਈ ਫ਼ੌਜ ਦੇ ਅਪਾਚੇ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਗਈ ਸੀ। ਅਪਾਚੇ ਹੈਲੀਕਾਪਟਰ ਵਿਚ ਮਾਮੂਲੀ ਤਕਨੀਕੀ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਇਸ ਦੀ ਲੈਂਡਿੰਗ ਕਰਵਾਈ ਗਈ ਸੀ।
ਇਹ ਵੀ ਪੜ੍ਹੋ- ਸਾਕਸ਼ੀ ਕਤਲਕਾਂਡ: ਹਿੰਦੂ ਬਣ ਕੇ ਕੀਤਾ ਪਿਆਰ, ਠੁਕਰਾਉਣ ’ਤੇ ਦਿੱਤਾ ਮਾਰ
ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਾਜਪਾਲ ਨਾਲ ਬੈਠਕ, ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਹੋਈ ਚਰਚਾ
NEXT STORY