ਜੰਮੂ— ਭਾਰੀ ਬਾਰਿਸ਼ ਅਤੇ ਬਰਫਬਾਰੀ ਕਾਰਨ ਹਾਈਵੇ ਬੰਦ ਹੋਣ ਕਾਰਨ ਫਸੇ ਹੋਏ 233 ਯਾਤਰੀਆਂ ਨੂੰ ਏਅਰਫੋਰਸ ਨੇ ਲੇਹ ਪਹੁੰਚਾਇਆ। ਇਸ ਕੰਮ 'ਚ ਜ਼ਿਲੇ ਪ੍ਰਸ਼ਾਸ਼ਨ ਨੇ ਵੀ ਪੂਰਾ ਸਹਿਯੋਗ ਕੀਤਾ। ਯਾਤਰੀਆਂ ਨੂੰ ਉਧਮਪੁਰ ਏਅਰਫੋਰਸ ਸਟੇਸ਼ਨ ਤੋਂ ਏਅਰਲਿਫਟ ਕੀਤਾ ਗਿਆ। ਲੇਹ-ਕਾਰਗਿਲ ਸੈਕਟਰ 'ਚ ਭਾਰੀ ਬਰਫਬਾਰੀ ਹੋਣ ਕਾਰਨ ਰਸਤੇ ਬੰਦ ਹਨ।
ਉਧਮਪੁਰ 'ਚ ਇੰਡੀਅਨ ਏਅਰਫੋਰਸ ਦੇ ਆਈ.ਐੱਲ.-76 ਦੇ ਜਾਰੀ ਸਾਰਿਆਂ ਨੂੰ ਲੇਹ ਲਜਾਇਆ ਗਿਆ। ਇਸ ਤੋਂ ਪਹਿਲਾਂ ਯਾਤਰੀਆਂ ਨੂੰ ਬੱਸਾਂ 'ਚ ਬਿਠਾ ਕੇ ਉਧਮਪੁਰ ਪਹੁੰਚਾਇਆ ਗਿਆ। ਰਾਜ ਪ੍ਰਸ਼ਾਸ਼ਨ ਨੇ ਇਸ ਦਾ ਪ੍ਰਬੰਧ ਕੀਤਾ। ਜਦੋਂ ਤੱਕ ਯਾਤਰੀਆਂ ਨੂੰ ਲੇਹ ਨਹੀਂ ਲਿਜਾਇਆ ਗਿਆ ਉਦੋ ਤੱਕ ਰਾਜ ਪ੍ਰਸ਼ਾਸ਼ਨ ਏਅਰਫੋਰਸ ਨਾਲ ਸੰਪਰਕ 'ਚ ਸੀ।
ਜਨਮ ਦੇ ਰੂਪ 'ਚ ਸਭ ਤੋਂ ਵਧ ਖਤਰਨਾਕ ਪਾਕਿ, ਭਾਰਤ 'ਤੇ ਧਿਆਨ ਦੇਣ ਦੀ ਜ਼ਰੂਰਤ
NEXT STORY