ਨਵੀਂ ਦਿੱਲੀ- ਸੰਘਣੀ ਧੁੰਦ ਕਾਰਨ ਸੋਮਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਘੱਟੋ-ਘੱਟ 128 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, 8 ਉਡਾਣਾਂ ਦਾ ਮਾਰਗ ਬਦਲਣਾ ਪਿਆ, ਜਦੋਂ ਕਿ 200 ਉਡਾਣਾਂ ਦੇਰੀ ਨਾਲ ਸੰਚਾਲਿਤ ਹੋਈਆਂ। ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਤਾ ਦੀ ਸਥਿਤੀ ਕਾਰਨ 64 ਰਵਾਨਗੀ ਅਤੇ 64 ਆਗਮਨ ਉਡਾਣਾਂ ਰੱਦ ਕੀਤੀਆਂ ਗਈਆਂ, ਜਦੋਂ ਕਿ 8 ਉਡਾਣਾਂ ਦਾ ਮਾਰਗ ਬਦਲ ਦਿੱਤਾ ਗਿਆ। ਦਿੱਲੀ ਹਵਾਈ ਅੱਡਾ ਸੰਚਾਲਕ ਡਾਇਲ (ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ) ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਰਨਵੇਅ ਦੀ ਦ੍ਰਿਸ਼ਤਾ 'ਚ ਸੁਧਾਰ ਹੋ ਰਿਹਾ ਹੈ ਪਰ ਕੁਝ ਉਡਾਣਾਂ ਦੀ ਰਵਾਨਗੀ ਅਤੇ ਆਉਣ 'ਤੇ ਅਜੇ ਵੀ ਅਸਰ ਪੈ ਸਕਦਾ ਹੈ।
ਫਲਾਈਟ ਟਰੈਕਿੰਗ ਵੈੱਬਸਾਈਟ Flightradar24.com 'ਤੇ ਉਪਲੱਬਧ ਜਾਣਕਾਰੀ ਅਨੁਸਾਰ ਕਰੀਬ 200 ਉਡਾਣਾਂ 'ਚ ਦੇਰੀ ਹੋਈ, ਜਦੋਂ ਕਿ ਔਸਤਨ ਰਵਾਨਗੀ 'ਚ ਲਗਭਗ 24 ਮਿੰਟਾਂ ਦੀ ਦੇਰੀ ਦਰਜ ਕੀਤੀ ਗਈ। ਇੰਡੀਗੋ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਦਿੱਲੀ ਅਤੇ ਉੱਤਰੀ ਭਾਰਤ ਦੇ ਕਈ ਹਵਾਈ ਅੱਡਿਆਂ 'ਤੇ ਧੁੰਦ ਲਗਾਤਾਰ ਬਣੀ ਹੋਈ ਹੈ। ਦ੍ਰਿਸ਼ਤਾ ਘੱਟ ਬਣੀ ਹੋਈ ਹੈ ਅਤੇ ਇਸ ਕਾਰਨ ਫਿਲਹਾਲ ਉਡਾਣਾਂ ਦੀ ਆਵਾਜਾਈ ਆਮ ਤੋਂ ਹੌਲੀ ਹੈ, ਜਿਸ ਨਾਲ ਕੁਝ ਉਡਾਣਾਂ 'ਚ ਦੇਰੀ ਹੋ ਰਹੀ ਹੈ।'' ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) ਦਾ ਸੰਚਾਲਨ ਕਰਦਾ ਹੈ, ਜਿੱਥੇ ਹਰ ਦਿਨ ਲਗਭਗ 1,300 ਉਡਾਣਾਂ ਦੀ ਆਵਾਜਾਈ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਅਰਾਵਲੀ ਪਹਾੜੀਆਂ ਬਾਰੇ ਸੁਣਾਏ ਫੈਸਲੇ 'ਤੇ ਸੁਪਰੀਮ ਕੋਰਟ ਨੇ ਖੁਦ ਹੀ ਲਾਈ ਰੋਕ
NEXT STORY