ਨਵੀਂ ਦਿੱਲੀ- ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਡਾਇਰੈਕਟਰ (ਕਸਟਮਰ ਐਕਸਪੀਰੀਐਂਸ) ਸ਼ਿਵਨ ਭਾਰਗਵ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ ਅਤੇ ਤਿੰਨ-ਚਾਰ ਮਹੀਨਿਆਂ ਬਾਅਦ ਉਹ ਕੰਪਨੀ ਦੇ ਸੀਨੀਅਰ ਪ੍ਰਬੰਧਨ ਦਾ ਹਿੱਸਾ ਨਹੀਂ ਰਹਿਣਗੇ।
ਸ਼੍ਰੀ ਭਾਰਗਵ ਨੇ ਭਾਰਤੀ ਏਅਰਟੈੱਲ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਸ਼ਵਤ ਸ਼ਰਮਾ ਦੇ ਨਾਂ ਸੌਂਪੇ ਆਪਣੇ ਅਸਤੀਫ਼ੇ 'ਚ ਲਿਖਿਆ ਹੈ ਕਿ ਉਹ 'ਸੰਗਠਨ ਦੇ ਬਾਹਰ ਆਪਣੇ ਪੇਸ਼ੇਵਰ ਟੀਚਿਆਂ ਦੀ ਤਲਾਸ਼' ਲਈ ਉਤਸੁਕ ਹਨ ਅਤੇ ਇਸ ਲਈ ਅਹੁਦਾ ਛੱਡ ਰਹੇ ਹਨ। ਉਨ੍ਹਾਂ ਨੇ 2 ਵਾਰ ਕੰਪਨੀ ਨਾਲ 15 ਸਾਲ ਦੇ ਆਪਣੇ ਜੁੜਾਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕ ਟੀਮ ਵਜੋਂ ਉਨ੍ਹਾਂ ਨੇ ਜੋ ਕੰਮ ਕੀਤਾ ਹੈ, ਉਸ ਲਈ ਉਹ ਕਾਫ਼ੀ ਮਾਣ ਮਹਿਸੂਸ ਕਰਦੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਯੁੱਧਿਆ 'ਚ ਜਲਦੇ ਦੀਵੇ ਹਟਾਉਣ ਦੀ ਸਪਾ ਆਗੂਆਂ ਨੇ ਕੀਤਾ ਆਲੋਚਨਾ
NEXT STORY