ਨਵੀਂ ਦਿੱਲੀ (ਭਾਸ਼ਾ) – ਕਾਂਗਰਸ ਦੇ ਸੀਨੀਅਰ ਆਗੂ ਅਜੇ ਮਾਕਨ ਨੇ ਬੁੱਧਵਾਰ ਨੂੰ ਕੰਪਟ੍ਰੋਲਰ ਐਂਡ ਆਡਿਟਰ ਜਨਰਲ (ਕੈਗ) ਦੀ ‘ਰਿਪੋਰਟ’ ਦਾ ਹਵਾਲਾ ਦਿੰਦੇ ਹੋਏ ਦਿੱਲੀ ਦੀ ਸਾਬਕਾ ਅਰਵਿੰਦ ਕੇਜਰੀਵਾਲ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ 3 ਹਸਪਤਾਲਾਂ ਦੀ ਉਸਾਰੀ ’ਚ 382 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਹੋਇਆ ਹੈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਸੇ ‘ਘਪਲੇ’ ਕਾਰਨ ਕੈਗ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਨਹੀਂ ਕਰਨ ਦਿੱਤੀ ਗਈ।
ਇਹ ਵੀ ਪੜ੍ਹੋ - ਬੇਸਹਾਰਾ ਬੱਚਿਆਂ ਦਾ ਸਹਾਰਾ ਬਣੇਗੀ ਸਰਕਾਰ: ਹਰ ਮਹੀਨੇ ਮਿਲਣਗੇ ਇੰਨੇ ਪੈਸੇ
ਵਿਧਾਨ ਸਭਾ ਚੋਣਾਂ ਤੋਂ 2 ਹਫ਼ਤੇ ਪਹਿਲਾਂ ਮਾਕਨ ਵੱਲੋਂ ਆਮ ਆਦਮੀ ਪਾਰਟੀ ਅਤੇ ਉਸ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਲਾਏ ਗਏ ਦੋਸ਼ਾਂ ’ਤੇ ਫਿਲਹਾਲ ਦਿੱਲੀ ਦੀ ਸੱਤਾਧਾਰੀ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਮਾਕਨ ਨੇ ਪੱਤਰਕਾਰਾਂ ਨੂੰ ਕਿਹਾ,‘‘ਅੱਜ ਮੈਂ ਸਾਰਿਆਂ ਦੇ ਸਾਹਮਣੇ ‘ਆਪ ਦੇ ਪਾਪ’ ਦੀ ਪਹਿਲੀ ਕਿਸ਼ਤ ਰੱਖਣੀ ਚਾਹੁੰਦਾ ਹਾਂ। ਦਿੱਲੀ ਵਿਚ ਇਕ ਅਜਿਹੇ ਆਗੂ ਹਨ ਜਿਨ੍ਹਾਂ ਨੇ ਆਪਣੀ ਪਾਰਟੀ ਇਸ ਲਈ ਬਣਾਈ ਸੀ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਸਕਣ। ਉਸ ਜ਼ਮਾਨੇ ’ਚ ਕੇਜਰੀਵਾਲ ਕੈਗ ਰਿਪੋਰਟ ਦੇ ਆਧਾਰ ’ਤੇ ਹੀ ਕਾਂਗਰਸ ’ਤੇ ਦੋਸ਼ ਲਾਉਂਦੇ ਸਨ।’’ ਉਨ੍ਹਾਂ ਦਾਅਵਾ ਕੀਤਾ ਕਿ ਇਸ ਵੇਲੇ ਕੈਗ ਦੀਆਂ 14 ਅਜਿਹੀਆਂ ਰਿਪੋਰਟਾਂ ਹਨ, ਜਿਨ੍ਹਾਂ ਵਿਚ ਸਾਬਕਾ ਕੇਜਰੀਵਾਲ ਸਰਕਾਰ ਉੱਪਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਪਰ ਹੁਣ ਉਹ ਰਿਪੋਰਟਾਂ ਸਾਹਮਣੇ ਨਹੀਂ ਆ ਰਹੀਆਂ।
ਇਹ ਵੀ ਪੜ੍ਹੋ - ਬਿਜਲੀ ਦਾ ਬਿੱਲ ਨਾ ਭਰਨ ਵਾਲੇ ਹੋ ਜਾਣ ਸਾਵਧਾਨ, ਕਿਸੇ ਸਮੇਂ ਵੀ ਕੱਟਿਆ ਜਾ ਸਕਦੈ ਕੁਨੈਕਸ਼ਨ
ਮਾਕਨ ਨੇ ਕਿਹਾ,‘‘ਅਸੀਂ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਸ ਰਿਪੋਰਟ ਨਾਲ ਸਬੰਧਤ ਮਾਮਲੇ ਵਿਚ 382 ਕਰੋੜ ਰੁਪਏ ਦਾ ਘਪਲਾ ਕਿਵੇਂ ਹੋਇਆ? ਕੈਗ ਦੀ ਰਿਪੋਰਟ ਦੱਸਦੀ ਹੈ ਕਿ ਦਿੱਲੀ ਵਿਚ ਪਿਛਲੇ 10 ਸਾਲਾਂ ’ਚ ਸਿਰਫ 3 ਹਸਪਤਾਲ ਬਣ ਕੇ ਤਿਆਰ ਹੋਏ। ਇਨ੍ਹਾਂ ਹਸਪਤਾਲਾਂ ਨੂੰ ਬਣਾਉਣ ਦੀ ਸ਼ੁਰੂਆਤ ਕਾਂਗਰਸ ਦੇ ਸਮੇਂ ਹੋਈ ਸੀ ਪਰ ‘ਆਪ’ ਦੀ ਸਰਕਾਰ ਦੇ ਆਉਣ ਤੋਂ ਬਾਅਦ ਇਨ੍ਹਾਂ ਹਸਪਤਾਲਾਂ ਨੂੰ ਬਣਨ ਵਿਚ ਸਮਾਂ ਤਾਂ ਜ਼ਿਆਦਾ ਲੱਗਾ ਹੀ, ਸਗੋਂ ਜਿੰਨੇ ਦਾ ਟੈਂਡਰ ਸੀ ਉਸ ਨਾਲੋਂ ਵੱਧ ਪੈਸਾ ਖਰਚ ਹੋਇਆ।’’ ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਹਸਪਤਾਲ ਬਣਾਉਣ ’ਚ 314 ਕਰੋੜ ਰੁਪਏ, ਬੁਰਾੜੀ ਹਸਪਤਾਲ ਬਣਾਉਣ ’ਚ 41 ਕਰੋੜ ਰੁਪਏ ਅਤੇ ਮੌਲਾਨਾ ਆਜ਼ਾਦ ਡੈਂਟਲ ਹਸਪਤਾਲ ਬਣਾਉਣ ’ਚ 26 ਕਰੋੜ ਰੁਪਏ ਤੋਂ ਵੱਧ ਦੇ ਫਾਲਤੂ ਖਰਚੇ ਕੀਤੇ ਗਏ।
ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ, ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਸਮੇਤ 12 ਸੂਬਿਆਂ 'ਚ ਦੋ ਦਿਨ ਮੀਂਹ ਪੈਣ ਦਾ ਅਲਰਟ
NEXT STORY