ਮੁੰਬਈ—ਮਹਾਰਾਸ਼ਟਰ 'ਚ ਰਾਜਨੀਤਿਕ ਉਲਟਫੇਰ ਦੌਰਾਨ ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਭਾਜਪਾ ਦੇ ਨੇਤਾਵਾਂ ਨਾਲ ਮਿਲ ਕੇ ਸ਼ਨੀਵਾਰ ਦੇਰ ਰਾਤ ਵਕੀਲਾਂ ਕੋਲ ਪਹੁੰਚੇ। ਉਨ੍ਹਾਂ ਨੇ ਵਕੀਲਾਂ ਨਾਲ ਕਾਨੂੰਨੀ ਸਲਾਹ ਮਸ਼ਵਰਾ ਕੀਤਾ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਰਾਜ ਭਵਨ 'ਚ ਸਹੁੰ ਚੁੱਕ ਸਮਾਰੋਹ 'ਚ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਅਹੁਦੇ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ।
ਸਿਆਸੀ ਉਲਟਫੇਰ ਦੌਰਾਨ ਸ਼ਨੀਵਾਰ ਨੂੰ ਸ਼ਿਵਸੈਨਾ ਨਾਲ ਪ੍ਰੈੱਸ ਕਾਨਫਰੰਸ 'ਚ ਐੱਨ.ਸੀ.ਪੀ ਸੁਪ੍ਰੀਮੋ ਸ਼ਰਦ ਪਵਾਰ ਨੇ ਕਿਹਾ ਹੈ ਕਿ ਸਾਡੇ ਕੋਲ ਨੰਬਰ ਹੈ ਅਤੇ ਸਰਕਾਰ ਤਾਂ ਅਸੀਂ ਹੀ ਬਣਾਂਵਾਗੇ। ਦੂਜੇ ਪਾਸੇ ਐੱਨ.ਸੀ.ਪੀ ਮੁਖੀ ਸ਼ਰਦ ਪਵਾਰ ਨੇ ਵਾਈ.ਬੀ.ਸੈਂਟਰ 'ਚ ਸ਼ਨੀਵਾਰ ਦੇਰ ਸ਼ਾਮ ਆਪਣੇ ਵਿਧਾਇਕਾਂ ਨਾਲ ਬੈਠਕ ਕੀਤੀ। ਐੱਨ.ਸੀ.ਪੀ ਦੀ ਬੈਠਕ ਤੋਂ ਬਾਅਦ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ 54 'ਚੋ 50 ਵਿਧਾਇਕ ਸ਼ਰਦ ਪਵਾਰ ਦੇ ਨਾਲ ਹਨ। ਬੈਠਕ 'ਚ ਅਜੀਤ ਪਵਾਰ ਨੂੰ ਵਿਧਾਇਕ ਦਲ ਦੇ ਨੇਤਾ ਤੋਂ ਹਟਾ ਕੇ ਜਯੰਤ ਪਾਟਿਲ ਨੂੰ ਨਵਾਂ ਨੇਤਾ ਚੁਣ ਲਿਆ ਗਿਆ ਹੈ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮਹਾਰਾਸ਼ਟਰ 'ਚ ਚੱਲ ਰਹੇ ਲੰਬੇ ਸਿਆਸੀ ਸੰਘਰਸ਼ ਉਸ ਸਮੇਂ ਗਰਮਾ ਗਿਆ ਜਦੋਂ ਸ਼ਨੀਵਾਰ ਸਵੇਰਸਾਰ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਸੀ ਪਰ ਦੂਜੇ ਪਾਸੇ ਐੱਨ.ਸੀ.ਪੀ, ਕਾਂਗਰਸ ਅਤੇ ਸ਼ਿਵਸੈਨਾ ਨੇ ਫੜਨਵੀਸ ਦੇ ਸਰਕਾਰ ਬਣਾਉਣ ਖਿਲਾਫ ਸੁਪਰੀਮ ਕੋਰਟ 'ਚ ਇੱਕ ਅਰਜੀ ਦਾਖਲ ਕੀਤੀ ਸੀ, ਜਿਸ 'ਤੇ ਅੱਜ ਭਾਵ ਐਤਵਾਰ ਨੂੰ ਸੁਪਰੀਮ ਕੋਰਟ 'ਚ 11.30 ਵਜੇ ਸੁਣਵਾਈ ਹੋਵੇਗੀ।
ਗੁਜਰਾਤ ’ਚ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ
NEXT STORY