ਅਜਮੇਰ- ਰਾਜਸਥਾਨ ਦੇ ਅਜਮੇਰ 'ਚ ਵੀਰਵਾਰ ਨੂੰ ਇਕ ਹੋਟਲ ਵਿਚ ਅੱਗ ਲੱਗਣ ਦੀ ਘਟਨਾ ਵਿਚ ਇਕ ਬੱਚੇ ਅਤੇ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਅੱਠ ਲੋਕ ਜ਼ਖਮੀ ਹੋਏ ਹਨ ਅਤੇ JLN ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਡਿੱਗੀ ਬਾਜ਼ਾਰ ਵਿਚ ਸਥਿਤ ਹੋਟਲ ਨਾਜ਼ ਵਿਚ ਅਚਾਨਕ ਅੱਗ ਲੱਗ ਗਈ ਅਤੇ ਇਸ ਨੇ ਭਿਆਨਕ ਰੂਪ ਲੈ ਲਿਆ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਹੋਟਲ ਦੀਆਂ ਖਿੜਕੀਆਂ 'ਚੋਂ ਛਾਲਾਂ ਮਾਰੀਆਂ ਅਤੇ ਆਪਣੀਆਂ ਜਾਨਾਂ ਬਚਾਈਆਂ। ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਅਨਿਲ ਸਮਾਰੀਆ ਨੇ ਕਿਹਾ ਕਿ ਦੋ ਪੁਰਸ਼, ਇਕ ਔਰਤ ਅਤੇ ਇਕ ਚਾਰ ਸਾਲ ਦੇ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਦਮ ਘੁੱਟਣ ਅਤੇ ਸੜਨ ਕਾਰਨ ਹੋਈ।
ਅੱਗ ਲੱਗਣ ਦੀ ਘਟਨਾ ਮਗਰੋਂ ਤੇਜ਼ੀ ਨਾਲ ਧੂੰਆਂ ਹੋਟਲ ਦੇ ਕਮਰਿਆਂ ਵਿਚ ਭਰਨ ਲੱਗਾ। ਸੂਚਨਾ ਮਿਲਣ ਮਗਰੋਂ ਅਫੜਾ-ਦਫੜੀ ਮਚ ਗਈ। ਜਾਨ ਬਚਾਉਣ ਲਈ ਲੋਕ ਇੱਧਰ-ਉੱਧਰ ਦੌੜਨ ਲੱਗੇ। ਇਸ ਦੌਰਾਨ ਦੋ ਲੋਕ ਨਹੀਂ ਦੌੜ ਸਕੇ, ਉਹ ਹੋਟਲ ਦੀ ਅੱਗ ਵਿਚ ਜ਼ਿੰਦਾ ਸੜ ਗਏ। ਹਾਦਸੇ ਦੇ ਸਮੇਂ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀ 'ਚੋਂ ਬਾਹਰ ਛਾਲਾਂ ਮਾਰ ਦਿੱਤੀਆਂ। ਇਸ ਦੌਰਾਨ ਇਕ ਔਰਤ ਨੇ ਆਪਣੇ ਬੱਚੇ ਨੂੰ ਬਚਾਉਣ ਲਈ ਖਿੜਕੀ ਤੋਂ ਬਾਹਰ ਸੁੱਟ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਚਸ਼ਮਦੀਦਾਂ ਦਾ ਦਾਅਵਾ ਹੈ ਕਿ ਅੱਗ ਲੱਗਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਸ਼ਾਇਦ ਏਸੀ ਫਟਣ ਕਾਰਨ ਹੋਇਆ। ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਘਟਨਾ ਸਮੇਂ ਹੋਟਲ ਵਿਚ 18 ਲੋਕ ਠਹਿਰੇ ਹੋਏ ਸਨ। ਇਹ ਦਿੱਲੀ ਤੋਂ ਆਏ ਸੈਲਾਨੀ ਸਨ, ਜੋ ਅਜਮੇਰ ਯਾਤਰਾ 'ਤੇ ਆਏ ਸਨ। ਹੋਟਲ ਇਕ ਤੰਗ ਗਲੀ ਵਿਚ ਹੈ, ਇਸ ਲਈ ਫਾਇਰ ਬ੍ਰਿਗੇਡ ਅਤੇ ਟੀਮ ਲਈ ਮੌਕੇ 'ਤੇ ਪਹੁੰਚਣਾ ਅਤੇ ਬਚਾਅ ਕਾਰਜ ਸ਼ੁਰੂ ਕਰਨਾ ਚੁਣੌਤੀਪੂਰਨ ਸੀ। ਹੋਟਲ ਵਿਚ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਈ ਪੁਲਸ ਅਧਿਕਾਰੀ ਅਤੇ ਫਾਇਰ ਫਾਈਟਰ ਬੇਹੋਸ਼ ਹੋ ਗਏ। ਹੋਟਲ ਇਕ ਤੰਗ ਜਗ੍ਹਾ 'ਤੇ ਹੈ, ਇਸ ਬਾਰੇ ਸਵਾਲ ਚੁੱਕੇ ਜਾ ਰਹੇ ਹਨ।
ਤਹੱਵੁਰ ਬੋਲੇਗਾ, ਰਾਜ਼ ਖੋਲ੍ਹੇਗਾ... ਕੋਰਟ ਨੇ NIA ਨੂੰ ਦਿੱਤੀ ਇਸ ਕੰਮ ਦੀ ਮਨਜ਼ੂਰੀ
NEXT STORY