ਨਵੀਂ ਦਿੱਲੀ— ਮੱਧ ਪ੍ਰਦੇਸ਼ 'ਚ ਨਿਗਮ ਕਰਮਚਾਰੀ ਦੀ ਕੁੱਟਮਾਰ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖਤੀ ਦਿਖਾਈ ਹੈ। ਭਾਜਪਾ ਦੇ ਬੈਟਮਾਰ ਵਿਧਾਇਕ ਆਕਾਸ਼ ਵਿਜੇਵਰਗੀਏ ਦਾ ਨਾਂ ਲਏ ਬਿਨਾਂ ਮੋਦੀ ਨੇ ਕਿਹਾ ਕਿ ਉਹ ਭਾਵੇਂ ਕਿਸੇ ਦਾ ਬੇਟਾ ਕਿਉਂ ਨਾ ਹੋਵੇ, ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਚਾਹੀਦਾ। ਦਿੱਲੀ 'ਚ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਭਾਜਪਾ ਦੇ ਬੈਟਮਾਰ ਵਿਧਾਇਕ ਆਕਾਸ਼ 'ਤੇ ਪੀ.ਐੱਮ. ਮੋਦੀ ਨੇ ਸਖਤੀ ਦਿਖਾਈ। ਬਿਨਾਂ ਨਾਂ ਲਏ ਮੋਦੀ ਨੇ ਕਿਹਾ,''ਕਿਸੇ ਦਾ ਵੀ ਬੇਟਾ ਹੋਵੇ, ਉਸ ਦੀ ਇਹ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਲੋਕਾਂ ਨੇ ਸਵਾਗਤ ਕੀਤਾ ਹੈ, ਉਨ੍ਹਾਂ ਨੂੰ ਪਾਰਟੀ 'ਚ ਰਹਿਣਾ ਦਾ ਹੱਕ ਨਹੀਂ ਹੈ। ਸਾਰਿਆਂ ਨੂੰ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ।''
ਕੈਲਾਸ਼ ਵਿਜੇਵਰਗੀਏ ਨੇ ਦਿੱਤਾ ਸੀ ਇਹ ਬਿਆਨ
ਆਕਾਸ਼ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਦੇ ਬੇਟੇ ਹਨ। ਇਸ ਮਾਮਲੇ 'ਤੇ ਕੈਲਾਸ਼ ਵਿਜੇਵਰਗੀਏ ਨੇ ਆਪਣੇ ਬੇਟੇ ਆਕਾਸ਼ ਨੂੰ ਕੱਚਾ ਖਿਡਾਰੀ ਦੱਸਿਆ। ਕੈਲਾਸ਼ ਨੇ ਕਿਹਾ,''ਇਹ ਬਹੁਤ ਮੰਦਭਾਗੀ ਹੈ। ਮੈਨੂੰ ਲੱਗਦਾ ਹੈ ਕਿ ਆਕਾਸ਼ ਅਤੇ ਨਗਰ ਨਿਗਮ ਦੇ ਕਮਿਸ਼ਨਰ ਦੋਵੇਂ ਪੱਖ ਕੱਚੇ ਖਿਡਾਰੀ ਹੈ। ਇਹ ਇਕ ਵੱਡਾ ਮੁੱਦਾ ਨਹੀਂ ਸੀ ਪਰ ਇਸ ਨੂੰ ਬਹੁਤ ਵੱਡਾ ਬਣਾ ਦਿੱਤਾ ਗਿਆ।'' ਕੈਲਾਸ਼ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਜਨਪ੍ਰਤੀਨਿਧੀਆਂ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਇਸ ਦੀ ਕਮੀ ਦੇਖੀ ਹੈ। ਦੋਹਾਂ ਨੂੰ ਸਮਝਣਾ ਚਾਹੀਦਾ ਤਾਂ ਕਿ ਅਜਿਹੀ ਘਟਨਾ ਮੁੜ ਨਾ ਹੋਵੇ।''
ਇਹ ਸੀ ਮਾਮਲਾ
ਇੰਦੌਰ 'ਚ ਨਗਰ ਨਿਗਮ ਦਾ ਦਲ ਗੰਜੀ ਕੰਪਾਊਂਡ ਖੇਤਰ 'ਚ ਇਕ ਖਸਤਾ ਮਕਾਨ ਨੂੰ ਢਾਹੁਣ ਪਹੁੰਚਿਆ ਸੀ। ਇਸ ਦੀ ਸੂਚਨਾ ਮਿਲਣ 'ਤੇ ਵਿਧਾਇਕ ਆਕਾਸ਼ ਮੌਕੇ ਪੁੱਜੇ, ਜਿੱਥੇ ਉਨ੍ਹਾਂ ਦੀ ਨਗਰ ਨਿਗਮ ਦੇ ਕਰਮਚਾਰੀਆਂ ਨਾਲ ਬਹਿਸ ਹੋ ਗਈ। ਉਦੋਂ ਆਕਾਸ਼ ਕ੍ਰਿਕੇਟ ਬੈਟ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਭਿੜ ਗਏ। ਆਕਾਸ਼ ਨੇ ਬੈਟ ਨਾਲ ਅਫ਼ਸਰਾਂ ਦੀ ਕੁੱਟਮਾਰ ਵੀ ਕੀਤੀ। ਇਸ ਮਾਮਲੇ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੇਲ ਵੀ ਜਾਣਾ ਪਿਆ। ਹਾਲਾਂਕਿ ਐਤਵਾਰ ਨੂੰ ਆਕਾਸ਼ ਜ਼ਮਾਨਤ 'ਤੇ ਰਿਹਾਅ ਹੋਏ ਹਨ।
ਅਮਰਨਾਥ ਯਾਤਰਾ 'ਚ ਨਿਜੀ ਵਾਹਨਾਂ 'ਤੇ ਰੋਕ, ਸ਼ਾਹ ਨੇ ਜੰਮੂ ਪ੍ਰਸ਼ਾਸਨ ਦੇ ਫੈਸਲੇ ਦਾ ਕੀਤਾ ਸਮਰਥਨ
NEXT STORY