ਉਨਾਵ— ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਨਾਵ ਦੇ ਹਸਨਗੰਜ ਇਲਾਕੇ 'ਚ ਪੁਲਸ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਸੁਪਰਡੈਂਟ ਨੇਹਾ ਪਾਂਡੇ ਨੇ ਦੱਸਿਆ ਕਿ ਸ਼੍ਰੀ ਯਾਦਵ ਨੂੰ ਪੁਲਸ ਨੇ ਉਦੋਂ ਹਿਰਾਸਤ 'ਚ ਲਿਆ ਜਦੋਂ ਉਹ ਆਪਣੇ ਸਮਰਥਕਾਂ ਨਾਲ ਔਰਈਆ ਜਾ ਰਹੇ ਸਨ।ਉਨ੍ਹਾਂ ਨੂੰ ਧੌਰਾ ਖੇਤੀ ਵਿਗਿਆਨ ਕੇਂਦਰ 'ਚ ਸਥਿਤ ਰੈਸਟ ਹਾਊਸ 'ਚ ਠਹਿਰਾਇਆ ਗਿਆ। ਔਰਈਆ 'ਚ ਕਲ ਜ਼ਿਲਾ ਪੰਚਾਇਤ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਦੌਰਾਨ ਸਪਾ ਵਰਕਰਾਂ ਅਤੇ ਪੁਲਸ ਵਿਚਾਲੇ ਹੋਈ ਝੜਪ ਮਗਰੋਂ ਸਾਬਕਾ ਵਿਧਾਇਕ ਪ੍ਰਦੀਪ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਪਾ ਨੇ ਇਸ ਦੇ ਵਿਰੋਧ 'ਚ ਵਿਖਾਵੇ ਦਾ ਐਲਾਨ ਕੀਤਾ ਸੀ। ਸ਼੍ਰੀ ਯਾਦਵ ਗ੍ਰਿਫਤਾਰ ਸਾਬਕਾ ਵਿਧਾਇਕ ਨੂੰ ਮਿਲਣ ਔਰਈਆ ਜਾ ਰਹੇ ਸਨ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ਾਂਤੀ ਭੰਗ ਹੋਣ ਦੇ ਖਦਸ਼ੇ ਤਹਿਤ ਸਪਾ ਪ੍ਰਧਾਨ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਉਥੇ ਜਾਣ ਤੋਂ ਰੋਕਣ ਲਈ ਚੌਕਸੀ ਵਜੋਂ ਹਿਰਾਸਤ 'ਚ ਲਿਆ ਗਿਆ।
ਗੁਰੇਜ਼ ਸੈਕਟਰ ਮੁਕਾਬਲਾ, 2 ਅੱਤਵਾਦੀ ਢੇਰ
NEXT STORY