ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਤੀਜਾ ਮੋਰਚਾ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਕੋਲਕਾਤਾ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਅਖਿਲੇਸ਼ ਯਾਦਵ ਦੀ ਮਮਤਾ ਬੈਨਰਜੀ ਨਾਲ ਮੁਲਾਕਾਤ ਨੂੰ ਤੀਜੇ ਮੋਰਚੇ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਦੋਵਾਂ ਨੇਤਾਵਾਂ ਦੀ ਮੁਲਾਕਾਤ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਜਿਸ ’ਚ ਤ੍ਰਿਣਮੂਲ ਸੁਪਰੀਮੋ ਅਤੇ ਅਖਿਲੇਸ਼ ਇਕ ਦੂਜੇ ਦਾ ਸਨਮਾਨ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਬੋਲੇ- ਅਡਾਨੀ ਮੁੱਦੇ 'ਤੇ PM ਮੋਦੀ ਡਰੇ ਹੋਏ ਹਨ, ਮੈਨੂੰ ਸੰਸਦ 'ਚ ਬੋਲਣ ਨਹੀਂ ਦੇਣਗੇ
ਇਸ ਮੁਲਾਕਾਤ ਦਾ ਕੀ ਹੈ ਮਹੱਤਵ?
ਹਾਲ ਹੀ ’ਚ ਮਮਤਾ ਬੈਨਰਜੀ ਦੀ ਪਾਰਟੀ ਨੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਮਾਰਚ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ ਅਤੇ ਹੁਣ ਅਖਿਲੇਸ਼ ਯਾਦਵ ਦਾ ਬਿਆਨ ਵੀ ਇਹ ਦਰਸਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਨੇ ਕਾਂਗਰਸ ਤੋਂ ਦੂਰੀ ਬਣਾਉਣ ਦਾ ਮਨ ਬਣਾ ਲਿਆ ਹੈ। ਦਰਅਸਲ ਅਖਿਲੇਸ਼ ਯਾਦਵ ਨੇ ਕੋਲਕਾਤਾ ’ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਅਤੇ ਭਾਜਪਾ ਦੋਵਾਂ ਤੋਂ ਬਰਾਬਰ ਦੂਰੀ ਬਣਾ ਕੇ ਰੱਖੇਗੀ।
ਮਮਤਾ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ ਸਮਾਜਵਾਦੀ ਪਾਰਟੀ
ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਅਸੀਂ ਮਮਤਾ ਦੀਦੀ ਨਾਲ ਹਾਂ। ਇਸ ਸਮੇਂ ਸਾਡਾ ਰੁਖ਼ ਹੈ ਕਿ ਅਸੀਂ ਭਾਜਪਾ ਅਤੇ ਕਾਂਗਰਸ ਦੋਹਾਂ ਤੋਂ ਬਰਾਬਰ ਦੂਰੀ ਰੱਖਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ- ਘੋਰ ਕਲਯੁਗ; ਧੀ ਵੱਲੋਂ ਮਾਂ ਦਾ ਕਤਲ, ਫਿਰ ਲਾਸ਼ ਦੇ ਟੁਕੜੇ ਕਰਕੇ 3 ਮਹੀਨੇ ਘਰ ’ਚ ਲੁਕਾ ਕੇ ਰੱਖੇ
ਕਾਂਗਰਸ ਤੋਂ ਵੱਖਰੀ ਹੈ ਤ੍ਰਿਣਮੂਲ ਕਾਂਗਰਸ ਦੀ ਰਾਹ
ਸੰਸਦ ਵਿਚ ਬਜਟ ਸੈਸ਼ਨ ਦੇ ਦੂਜੇ ਪੜਾਅ ਵਿਚ ਕਾਂਗਰਸ ਸਮੇਤ ਸਾਰੇ ਵਿਰੋਧੀ ਧਿਰ ਅਡਾਨੀ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਵਿਰੋਧੀ ਧਿਰ ਲਗਾਤਾਰ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) ਜਾਂਚ ਦੀ ਮੰਗ ਕਰ ਰਿਹਾ ਹੈ ਪਰ ਤ੍ਰਿਣਮੂਲ ਕਾਂਗਰਸ ਨੇ ਇਸ ਮਾਮਲੇ ਵਿਚ ਪਹਿਲਾਂ ਹੀ ਵੱਖਰਾ ਰਾਹ ਚੁਣ ਲਿਆ ਸੀ।
ਇਹ ਵੀ ਪੜ੍ਹੋ- ਸੱਤ ਜਨਮਾਂ ਦੇ ਕਸਮਾਂ-ਵਾਅਦੇ, 'ਦ੍ਰੌਪਦੀ' ਨੇ ਠਾਣੀ ਸੀ ਸੁਹਾਗਣ ਮਰਾਂਗੀ, ਪਤੀ ਤੋਂ ਇਕ ਘੰਟਾ ਪਹਿਲਾਂ ਤਿਆਗੇ ਪ੍ਰਾਣ
ਅਰੁਣਾਚਲ ਪ੍ਰਦੇਸ਼ ਹੈਲੀਕਾਪਟਰ ਹਾਦਸਾ; ਹੈਦਰਾਬਾਦ ਪੁੱਜੀ ਲੈਫਟੀਨੈਂਟ ਰੈੱਡੀ ਦੀ ਮ੍ਰਿਤਕ ਦੇਹ, ਅੱਜ ਹੋਵੇਗਾ ਅੰਤਿਮ ਸੰਸਕਾਰ
NEXT STORY