ਲਖਨਊ— ਗੈਰ-ਕਾਨੂੰਨੀ ਖਨਨ ਮਾਮਲੇ ਦੀ ਜਾਂਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤੱਕ ਪੁੱਜਦੀ ਦਿੱਸ ਰਹੀ ਹੈ। ਸ਼ਨੀਵਾਰ ਨੂੰ ਲਖਨਊ 'ਚ ਆਈ.ਏ.ਐੱਸ. ਅਫ਼ਸਰ ਬੀ. ਚੰਦਰਕਲਾ ਦੇ ਘਰ ਅਤੇ ਹਮੀਰਪੁਰ 'ਚ ਐੱਸ.ਪੀ. ਨੇਤਾ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ ਤੋਂ ਬਾਅਦ ਐਤਵਾਰ ਨੂੰ ਅਖਿਲੇਸ਼ ਮੀਡੀਆ ਦੇ ਸਾਹਮਣੇ ਆਏ। ਅਖਿਲੇਸ਼ ਨੇ ਕਿਹਾ,''ਅਸੀਂ ਰਾਜਨੀਤੀ 'ਚ ਆਏ ਹਨ, ਸੀ.ਬੀ.ਆਈ. ਦਾ ਸਵਾਗਤ ਹੈ। ਪਹਿਲਾਂ ਕਾਂਗਰਸ ਨੇ ਸੀ.ਬੀ.ਆਈ. ਨੂੰ ਮਿਲਣ ਦਾ ਮੌਕਾ ਦਿੱਤਾ ਸੀ, ਹੁਣ ਭਾਜਪਾ ਇਹ ਮੌਕਾ ਦੇ ਰਹੀ ਹੈ। ਸੀ.ਬੀ.ਆਈ. ਨੂੰ ਛਾਪੇਮਾਰੀ ਜਾਂ ਪੁੱਛ-ਗਿੱਛ ਕਰਨੀ ਹੈ ਕਰੇ, ਅਸੀਂ ਤਿਆਰ ਹਾਂ। ਸਾਡੇ ਤੋਂ ਜੋ ਪੁੱਛਿਆ ਜਾਵੇਗਾ ਅਸੀਂ ਉਸ ਦਾ ਜਵਾਬ ਦੇਵਾਂਗੇ।''
ਅਖਿਲੇਸ਼ ਨੇ ਕਿਹਾ,''ਅਸੀਂ ਐਕਸਪ੍ਰੈੱਸ ਵੇਅ ਬਣਾਇਆ ਤਾਂ ਉਨ੍ਹਾਂ ਨੇ ਉਸ ਦੀ ਜਾਂਚ ਕਰਵਾਈ। ਭਾਜਪਾ ਕੋਲ ਜੋ ਹੈ, ਉਹ ਉਸ ਦਾ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਕੋਲ ਸੀ.ਬੀ.ਆਈ. ਹੈ, ਤਾਂ ਸਾਡੇ ਕੋਲ ਭੇਜ ਰਹੀ ਹੈ। ਸੀ.ਬੀ.ਆਈ. ਦਾ ਸਵਾਗਤ ਹੈ। ਉਨ੍ਹਾਂ ਕੋਲ ਪੈਸੇ ਹਨ ਤਾਂ ਉਨ੍ਹਾਂ ਨੇ ਇਸ਼ਤਿਹਾਰ 'ਚ 5 ਹਜ਼ਾਰ ਕਰੋੜ ਖਰਚ ਕਰ ਦਿੱਤੇ। ਅਜੇ ਇਹ ਸਾਹਮਣੇ ਨਹੀਂ ਆਇਆ ਹੈ ਕਿ ਕਿਸ ਨੂੰ ਕਿੰਨਾ ਮਿਲਿਆ ਪਰ ਜਦੋਂ ਟੀ.ਵੀ. 'ਤੇ ਖਬਰ ਦੇਖਦੇ ਹਾਂ ਤਾਂ ਸਮਝ ਆਉਂਦਾ ਹੈ ਕਿ ਕਿਸ ਨੂੰ ਕਿੰਨਾ ਮਿਲਿਆ ਹੈ। ਉਨ੍ਹਾਂ ਨੇ ਕਿਹਾ,''ਭਾਜਪਾ ਸਿਆਸੀ ਸ਼ਿਸ਼ਟਾਚਾਰ ਭੁੱਲ ਗਈ ਹੈ। ਉਹ ਚਾਹੁੰਦੀ ਹੈ ਸਾਰੇ ਉਸੇ ਤਰ੍ਹਾਂ ਵਤੀਰਾ ਕਰਨ ਪਰ ਭਾਜਪਾ ਧਿਆਨ ਰੱਖੇ ਕਿ ਸੀ.ਬੀ.ਆਈ. ਚੋਣਾਂ ਨਹੀਂ ਜਿਤਾਉਂਦੀ ਹੈ। ਭਾਜਪਾ ਕੋਲ ਸਿਰਫ 100 ਦਿਨ ਹਨ, 100 ਦਿਨਾਂ ਬਾਅਦ ਉਨ੍ਹਾਂ ਨੇ ਜਨਤਾ ਵਿਚ ਜਾਣਾ ਹੈ। ਜਨਤਾ ਤਾਂ ਇੰਤਜ਼ਾਰ ਕਰ ਰਹੀ ਹੈ ਕਿ ਕਦੋਂ ਉਸ ਨੂੰ ਮੌਕਾ ਮਿਲੇ ਅਤੇ ਉਹ ਬਟਨ ਦਬਾ ਕੇ ਭਾਜਪਾ ਨੂੰ ਜਵਾਬ ਦੇਣ।''
ਅਖਿਲੇਸ਼ ਨੇ ਯੂ.ਪੀ. 'ਚ ਐੱਸ.ਪੀ-ਬਸਪਾ ਦੇ ਗਠਜੋੜ ਦੇ ਸਵਾਲ 'ਤੇ ਗੋਲਮੋਲ ਜਵਾਬ ਦਿੱਤਾ। ਜਦੋਂ ਉਨ੍ਹਾਂ ਤੋਂ ਮੀਡੀਆ ਕਰਮਚਾਰੀਆਂ ਨੇ ਸਵਾਲ ਕੀਤਾ ਤਾਂ ਅਖਿਲੇਸ਼ ਨੇ ਕਿਹਾ,''37-37 ਸੀਟਾਂ ਨਾ ਕਰੋ, ਇਹ ਅਸੀਂ ਨਹੀਂ ਤੈਅ ਕਰਾਂਗੇ, ਇਹ ਤਾਂ ਸੀ.ਬੀ.ਆਈ. ਨੇ ਤੈਅ ਕਰਨਾ ਹੈ ਕਿ 36-36 ਸੀਟਾਂ ਵੰਡੇਗੀ ਜਾਂ 35-35, ਇਸ ਦਾ ਜਵਾਬ ਤੁਸੀਂ ਸੀ.ਬੀ.ਆਈ. ਤੋਂ ਪੁੱਛੋ।''
ਫਿਊਲ ਲੀਕੇਜ ਤੋਂ ਬਾਅਦ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ
NEXT STORY