ਲਖਨਊ- ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਸਾਨਾਂ ਦੇ ਮਸਲੇ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁੱਧ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਦੁਨੀਆ 'ਚ ਉੱਠਦਾ ਹੋਇਆ ਧੂੰਆਂ ਦਿੱਸਦਾ ਹੈ ਜਿਨ੍ਹਾਂ ਨੂੰ, ਘਰ ਦੀ ਅੱਗ ਦਾ ਮੰਜ਼ਰ, ਕਿਉਂ ਨਹੀਂ ਦਿੱਸਦਾ ਉਨ੍ਹਾਂ ਨੂੰ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸੁਪਰੀਮ ਕੋਰਟ ’ਚ ਸੁਣਵਾਈ ਸ਼ੁਰੂ, ਕੇਂਦਰ ਸਰਕਾਰ ਨੂੰ ਲਾਈ ਫਟਕਾਰ
ਅਖਿਲੇਸ਼ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਭਾਜਪਾ ਸਰਕਾਰ ਕਿਸਾਨਾਂ ਦੇ ਪ੍ਰਤੀ ਅਸੰਵੇਦਨਸ਼ੀਲ ਹੋ ਕੇ ਜਿਸ ਤਰ੍ਹਾਂ ਦਾ ਰਵੱਈਆ ਅਪਣਾ ਰਹੀ ਹੈ, ਉਹ ਅੰਨਦਾਤਾ ਦਾ ਸਿੱਧੇ-ਸਿੱਧੇ ਅਪਮਾਨ ਹੈ। ਬੇਹੱਦ ਨਿੰਦਾਯੋਗ!'' ਯਾਦਵ ਨੇ ਅੱਗੇ ਕਿਹਾ ਕਿ ਹੁਣ ਤਾਂ ਦੇਸ਼ ਦੀ ਜਨਤਾ ਵੀ ਕਿਸਾਨਾਂ ਨਾਲ ਖੜ੍ਹੀ ਹੋ ਕੇ ਪੁੱਛ ਰਹੀ ਹੈ- 'ਦੁਨੀਆ 'ਚ ਉੱਠਦਾ ਹੋਇਆ ਧੂੰਆਂ ਦਿੱਸਦਾ ਹੈ ਜਿਨ੍ਹਾਂ ਨੂੰ, ਘਰ ਦੀ ਅੱਗ ਦਾ ਮੰਜ਼ਰ, ਕਿਉਂ ਨਹੀਂ ਦਿੱਸਦਾ ਉਨ੍ਹਾਂ ਨੂੰ।''
ਇਹ ਵੀ ਪੜ੍ਹੋ : ਕਿਸਾਨ ਆਗੂ ਰਾਕੇਸ਼ ਟਿਕੈਤ ਬੋਲੇ- ਉਹ ਸਾਡੇ 'ਤੇ ਲਾਠੀ ਚਲਾਉਣਗੇ ਅਤੇ ਅਸੀਂ ਰਾਸ਼ਟਰਗੀਤ ਗਾਵਾਂਗੇ
ਯਾਦਵ ਨੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਪਾ ਦੇ ਸਮੇਂ 'ਚ ਪੂਰਵਾਂਚਲ ਦੀ ਖ਼ੁਸ਼ਹਾਲੀ ਲਈ ਸਮਾਜਵਾਦੀ ਐਕਸਪ੍ਰੈੱਸ ਵੇਅ ਦਾ ਕੰਮ ਸ਼ੁਰੂ ਹੋਇਆ ਸੀ, ਜਿਸ ਨੂੰ ਭਾਜਪਾ ਸਰਕਾਰ ਬਣਾ ਨਾ ਸਕੀ। ਹੁਣ ਸਪਾ ਦੀ ਸਰਕਾਰ ਆਏਗੀ ਅਤੇ ਹਵਾਈ ਜਹਾਜ਼ ਉਤਾਰ ਕੇ ਇਸ ਦਾ ਉਦਘਾਟਨ ਕਰੇਗੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਮਹਾਰਾਸ਼ਟਰ ਅਗਨੀਕਾਂਡ: ਜਾਨ ਗੁਆਉਣ ਵਾਲੇ ਬੱਚਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣਗੇ PM ਮੋਦੀ
NEXT STORY