ਨੈਸ਼ਨਲ ਡੈਸਕ : ਕੇਂਦਰ ਅਤੇ ਪੱਛਮੀ ਬੰਗਾਲ ਵਿਚਾਲੇ ਜਾਰੀ ਖਿਚੋਂਤਾਣ ਵਿੱਚ ਇੱਕ ਨਵਾਂ ਨਾਮ ਜੁੜ ਗਿਆ ਹੈ। ਬੰਗਾਲ ਸਰਕਾਰ ਦੇ ਸਾਬਕਾ ਸਕੱਤਰ ਅਲਪਨ ਬੰਦਯੋਪਾਧਿਆਏ ਨੇ ਭਾਰਤ ਸਰਕਾਰ ਨੂੰ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ। ਕੇਂਦਰ ਸਰਕਾਰ ਵਲੋਂ 31 ਮਈ ਨੂੰ ਅਲਪਨ ਬੰਦਯੋਪਾਧਿਆਏ ਨੂੰ ਨੋਟਿਸ ਭੇਜਿਆ ਗਿਆ ਸੀ।
ਸੂਤਰਾਂ ਮੁਤਾਬਕ, ਅਲਪਨ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਉਹੀ ਕੀਤਾ ਜੋ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਿਰਦੇਸ਼ ਦਿੱਤਾ। ਸੂਤਰਾਂ ਨੇ ਦੱਸਿਆ ਕਿ ਅਲਪਨ ਸਮੀਖਿਆ ਬੈਠਕ ਦੇ ਦਿਨ ਸਮਾਂ ਸੀਮਾ ਦੇ ਨਾਲ ਚੀਜ਼ਾਂ ਨੂੰ ਸਪੱਸ਼ਟ ਕਰਦੇ ਹੋਏ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਉਸ ਸਮੇਂ ਮੁੱਖ ਮੰਤਰੀ ਦੇ ਨਾਲ ਸਨ ਅਤੇ ਉੱਤਰ ਅਤੇ ਦੱਖਣੀ 24 ਪਰਗਨਾ ਵਿੱਚ ਹਵਾਈ ਸਰਵੇਖਣ ਕਰ ਰਹੇ ਸਨ। ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮਰਜੀ ਦੇ ਮੁਤਾਬਕ ਦੀਘਾ ਗਏ ਸਨ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫਤੇ ਚੱਕਰਵਾਤ ਯਾਸ ਤੋਂ ਬਾਅਦ ਬੰਗਾਲ ਵਿੱਚ ਜਾ ਕੇ ਸਮੀਖਿਆ ਬੈਠਕ ਕੀਤੀ ਸੀ ਪਰ ਅਲਪਨ ਉਸ ਮੀਟਿੰਗ ਵਿੱਚ ਨਹੀਂ ਪੁੱਜੇ ਸਨ। ਕੇਂਦਰ ਸਰਕਾਰ ਨੇ ਕੱਲ ਨੋਟਿਸ ਜਾਰੀ ਕਰ ਤਿੰਨ ਦਿਨ ਵਿੱਚ ਸ਼ਾਮਲ ਨਹੀਂ ਹੋਣ ਦਾ ਕਾਰਨ ਮੰਗਿਆ ਸੀ। ਕੇਂਦਰ ਸਰਕਾਰ ਵਲੋਂ ਡਿਜਾਸਟਰ ਮੈਨੇਜਮੈਂਟ ਐਕਟ ਦੇ ਸੈਕਸ਼ਨ 51(B) ਦਾ ਇਸਤੇਮਾਲ ਕੀਤਾ ਸੀ। ਅਲਪਨ ਤੋਂ ਨੋਟਿਸ ਵਿੱਚ ਪੁੱਛਿਆ ਗਿਆ ਕਿ ਉਨ੍ਹਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ, ਇਸ ਦਾ ਕਾਰਨ ਤਿੰਨ ਦਿਨਾਂ ਵਿੱਚ ਦੱਸੋ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ਪੁੱਜਦੇ ਹੀ ਕੈਪਟਨ ਨੇ ਬਣਾਈ ਨਵੀਂ ਰਣਨੀਤੀ, ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਨਾਲ ਕੀਤੀ ਮੁਲਾਕਾਤ (ਵੀਡੀਓ)
NEXT STORY