ਨਵੀਂ ਦਿੱਲੀ,ਜਲੰਧਰ (ਬਿਊਰੋ)- ਪੰਜਾਬ ਕਾਂਗਰਸ ਵਿਚਾਲੇ ਘਮਾਸਾਨ ’ਤੇ ਗਠਿਤ ਤਿੰਨ ਮੈਂਬਰੀ ਕਮੇਟੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰੇਗੀ। ਪਹਿਲਾਂ ਚਰਚਾ ਸੀ ਕਿ ਮੁੱਖ ਮੰਤਰੀ ਵੀਰਵਾਰ ਨੂੰ ਮੁਲਾਕਾਤ ਕਰਨਗੇ ਪਰ ਹੁਣ ਸ਼ੁੱਕਰਵਾਰ ਦਾ ਦਿਨ ਤੈਅ ਕੀਤਾ ਗਿਆ ਹੈ। ਉੱਧਰ, ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੀਰਵਾਰ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕੀਤੀ।
ਦਿੱਲੀ ਵਿਚ ਕਈ ਅਜਿਹੇ ਮੰਤਰੀ ਅਤੇ ਵਿਧਾਇਕ ਮੌਜੂਦ ਹਨ, ਜੋ ਕਮੇਟੀ ਨਾਲ ਮੁਲਾਕਾਤ ਦੇ ਬਾਅਦ ਤੋਂ ਹੀ ਦਿੱਲੀ ਵਿਚ ਹੀ ਡਟੇ ਹੋਏ ਹਨ।
ਇਹ ਵੀ ਪੜ੍ਹੋ: ਜਲੰਧਰ: ਬਰਗਰ ਪਸੰਦ ਨਹੀਂ ਆਇਆ ਤਾਂ ਨੌਜਵਾਨ ਨੇ ਰੇਹੜੀ ਵਾਲੇ 'ਤੇ ਪਿਸਤੌਲ ਤਾਣ ਕੀਤਾ ਇਹ ਕਾਰਾ
ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਆਏ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਨੂੰ ਰਸਮੀ ਮੁਲਾਕਾਤ ਦੱਸਿਆ। ਪਾਰਟੀ 'ਚ ਚੱਲ ਰਹੇ ਮੱਤ-ਭੇਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੋ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਮੱਤ-ਭੇਦ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਹ ਵੀ ਪੜ੍ਹੋ: ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਖਹਿਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
ਮਨੀਸ਼ ਤਿਵਾੜੀ ਦੇ ਇਕ ਬਿਆਨ ਕਿ ਪਾਰਟੀ 'ਚ ਕੋਈ ਮੱਤ-ਭੇਦ ਨਹੀਂ ਉਸ ਗੱਲ 'ਤੇ ਫੁੱਲ ਚੜਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੀ ਕਹਿਣਾ ਸਹੀ ਹੈ ਕਿ ਹੁਣ ਹਾਈਕਮਾਨ ਤੱਕ ਗੱਲ ਪੁੱਜ ਗਈ ਹੈ ਤਾਂ ਕੋਈ ਮੱਤ-ਭੇਦ ਰਿਹਾ ਹੀ ਨਹੀਂ।
ਤਿੰਨ ਅਣਪਛਾਤੇ ਨੌਜਵਾਨ ਹਾਈਵੇ ਤੋਂ ਕਾਰ ਖੋਹ ਕੇ ਹੋਏ ਫ਼ਰਾਰ
NEXT STORY