ਹਾਪੁੜ— ਯੂ.ਪੀ. ਦੇ ਹਾਪੁੜ ਜ਼ਿਲੇ ਦੇ ਗੜ੍ਹ ਮੁਕਤੇਸ਼ਵਰ ਘਾਟ 'ਤੇ ਸ਼ਰਾਬ ਪੀਂਦੇ ਕਾਂਵੜੀਆਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਖੇਤਰ 'ਚ ਗੜ੍ਹ ਮੁਕਸ਼ੇਵਰ ਘਾਟ ਤੋਂ ਵੀ ਕਾਂਵੜੀਏ ਗੰਗਾਜਲ ਭਰਦੇ ਹਨ। ਗੰਗਾ ਘਾਟ 'ਤੇ ਇਸ ਤਰ੍ਹਾਂ ਸ਼ਰਾਬ ਪੀਣ 'ਤੇ ਏ.ਐੱਸ.ਪੀ. ਸਰਵੇਸ਼ ਨੇ ਕਿਹਾ,''ਵੀਡੀਓ 'ਚ ਦਿਖਾਏ ਜਾ ਰਹੇ ਲੋਕ ਪਾਬੰਦੀਸ਼ੁਦਾ ਖੇਤਰ 'ਚ ਸ਼ਰਾਬ ਪੀ ਰਹੇ ਹਨ। ਇਹ ਗੈਰ-ਕਾਨੂੰਨੀ ਹੈ। ਇਨ੍ਹਾਂ ਲੋਕਾਂ ਨੂੰ ਪਛਾਣ ਲਿਆ ਗਿਆ ਹੈ। ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਸਾਲ ਸਾਉਣ ਦੇ ਮਹੀਨੇ ਕਾਂਵੜੀਏ ਪਵਿੱਤਰ ਨਦੀਆਂ ਤੋਂ ਪਾਣੀ ਲੈ ਕੇ ਸ਼ਿਵ ਮੰਦਰਾਂ 'ਚ ਚੜ੍ਹਾਉਂਦੇ ਹਨ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਸਖਤ ਬੰਦੋਬਸਤ ਕਰਦਾ ਹੈ ਤਾਂ ਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਨਾ ਹੋਵੇ। ਪ੍ਰਸ਼ਾਸਨ ਤੋਂ ਇਲਾਵਾ ਸਥਾਨਕ ਲੋਕ ਵੀ ਕਾਂਵੜੀਆਂ ਦੀ ਆਸਥਾ ਦਾ ਸਨਮਾਨ ਕਰਦੇ ਲਈ ਜਗ੍ਹਾ-ਜਗ੍ਹਾ ਸਟਾਲ ਲਗਾ ਕੇ ਉਨ੍ਹਾਂ ਦੀ ਸੁੱਖ ਸਹੂਲਤ ਦਾ ਧਿਆਨ ਕਰਦੇ ਹਨ।
ਇਸ ਸਾਲ ਕਾਂਵੜੀਆਂ ਦੇ ਸਵਾਗਤ ਲਈ ਸਹਾਰਨਪੁਰ 'ਚ ਪੁਲਸ ਪ੍ਰਸ਼ਾਸਨ ਨੇ ਹੈਲੀਕਾਪਟਰ ਤੋਂ ਫੁੱਲ ਵਰਸਾਏ ਸਨ। ਇਸੇ ਤਰ੍ਹਾਂ ਹੋਰ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ 'ਚ ਸ਼ਾਮਲੀ ਦੇ ਐੱਸ.ਪੀ. ਇਕ ਜ਼ਖਮੀ ਕਾਂਵੜੀਏ ਦੇ ਪੈਰ ਦੀ ਮਸਾਜ ਕਰ ਰਹੇ ਸਨ ਪਰ ਇਸ ਦੇ ਬਾਵਜੂਦ ਹਰ ਸਾਲ ਕਾਂਵੜੀਆਂ ਦਾ ਰਵੱਈਆ ਕੋਈ ਨਾ ਕੋਈ ਵਿਵਾਦ ਖੜ੍ਹਾ ਕਰ ਹੀ ਦਿੰਦਾ ਹੈ। ਗੁੱਸਾਏ ਕਾਂਵੜੀਏ ਹਮੇਸ਼ਾ ਵਾਹਨਾਂ ਅਤੇ ਦੁਕਾਨਾਂ 'ਚ ਭੰਨ-ਤੋੜ ਕਰਨ 'ਚ ਨਹੀਂ ਝਿਜਕਦੇ। ਸਾਲ 2018 'ਚ ਨਾਰਾਜ਼ ਕਾਂਵੜੀਆਂ ਨੇ ਦਿੱਲੀ 'ਚ ਇਕ ਕਾਰ ਤੋੜ ਦਿੱਤੀ ਸੀ, ਇਸ ਤੋਂ ਇਲਾਵਾ ਯੂ.ਪੀ. ਦੇ ਜ਼ਿਲੇ ਬੁਲੰਦਸ਼ਹਿਰ 'ਚ ਪੁਲਸ ਜੀਪ 'ਤੇ ਵੀ ਹਮਲਾ ਕੀਤਾ ਸੀ।
ਉਨਾਵ ਮਾਮਲਾ LIVE: 45 ਦਿਨਾਂ 'ਚ ਹੋਵੇਗਾ ਉਨਾਵ ਮਾਮਲੇ ਦਾ ਇਨਸਾਫ
NEXT STORY