ਨਵੀਂ ਦਿੱਲੀ— ਦਿੱਲੀ ਦੇ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ। ਅਲਕਾ ਲਾਂਬਾ ਨੇ ਟਵਿੱਟਰ 'ਤੇ ਲਿਖਿਆ,''ਆਪ ਨੂੰ ਗੁੱਡ ਬਾਏ ਕਹਿਣ ਦਾ ਸਮਾਂ ਆ ਗਾ ਹੈ। ਪਾਰਟੀ ਦੀ ਪ੍ਰਾਇਮਰੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ।'' ਪਿਛਲੇ ਦਿਨੀਂ ਅਲਕਾ ਲਾਂਬਾ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਅਲਕਾ ਜਲਦ ਹੀ ਕਾਂਗਰਸ 'ਚ ਸ਼ਾਮਲ ਹੋ ਸਕਦੀ ਹੈ।
ਮੰਗਲਵਾਰ ਨੂੰ ਕੀਤੀ ਸੀ ਸੋਨੀਆ ਨਾਲ ਮੁਲਾਕਾਤ
ਅਲਕਾ ਨੇ ਬੀਤੇ ਮੰਗਲਵਾਰ ਨੂੰ ਸੋਨੀਆ ਨਾਲ ਮੁਲਾਕਾਤ ਕੀਤੀ ਸੀ। ਸੋਨੀਆ ਦੇ ਘਰ ਹੋਈ ਇਸ ਮੁਲਾਕਾਤ ਤੋਂ ਬਾਅਦ ਅਗਲੇ ਸਾਲ ਦੀ ਸ਼ੁਰੂਆਤ 'ਚ ਰਾਸ਼ਟਰੀ ਰਾਜਧਾਨੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਲਕਾ ਦੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਲਾਂਬਾ ਪਿਛਲੇ ਕਈ ਮਹੀਨਿਆਂ ਤੋਂ 'ਆਪ' ਨਾਲ ਵੱਖ-ਵੱਖ ਮੁੱਦਿਆਂ 'ਤੇ ਨਾਰਾਜ਼ ਨਜ਼ਰ ਆ ਰਹੀ ਸੀ। ਅਗਸਤ ਦੀ ਸ਼ੁਰੂਆਤ 'ਚ ਲਾਂਬਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਦੀ ਪ੍ਰਾਇਮਰੀ ਮੈਂਬਰਤਾ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਉਹ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗੀ।

ਕੇਜਰੀਵਾਲ ਤੋਂ ਮੰਗੀ ਸੀ ਜਵਾਬਦੇਹੀ
ਇਸ ਤੋਂ ਬਾਅਦ 'ਆਪ' ਨੇ ਵੀ ਕਿਹਾ ਸੀ ਕਿ ਉਹ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰਨ ਲਈ ਤਿਆਰ ਹੈ। ਹਾਲ ਹੀ 'ਚ ਸੰਪੰਨ ਲੋਕ ਸਭਾ ਚੋਣਾਂ 'ਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਲਾਂਬਾ ਨੇ 'ਆਪ' ਦੀ ਆਲੋਚਨਾ ਕੀਤੀ। ਉਨ੍ਹਾਂ ਦੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਜਵਾਬਦੇਹੀ ਮੰਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 'ਆਪ' ਮੈਂਬਰਾਂ ਦੇ ਅਧਿਕਾਰਤ ਵਟਸਐੱਪ ਗਰੁੱਪ 'ਚੋਂ ਹਟਾ ਦਿੱਤਾ ਗਿਆ ਸੀ। ਉਹ ਪਾਰਟੀ ਦੀ ਲੋਕ ਸਭਾ ਮੁਹਿੰਮ 'ਚ ਵੀ ਸ਼ਾਮਲ ਨਹੀਂ ਹੋਈ ਸੀ।
2015 'ਚ 'ਆਪ' ਨੇ 70 'ਚੋਂ 67 ਸੀਟਾਂ ਜਿੱਤੀਆਂ ਸਨ
ਫਿਲਹਾਲ ਅਗਲੇ ਸਾਲ ਦੀ ਸ਼ੁਰੂਆਤ 'ਚ ਦਿੱਲੀ 'ਚ 70 ਵਿਧਾਨ ਸਭਾ ਖੇਤਰਾਂ ਲਈ ਚੋਣਾਂ ਹੋਣ ਵਾਲੀਆਂ ਹਨ। 'ਆਪ' ਨੇ 2015 ਦੀਆਂ ਵਿਧਾਨ ਸਭਾ ਚੋਣਾਂ 'ਚ ਬੰਪਰ ਜਿੱਤ ਦਰਜ ਕਰਦੇ ਹੋਏ 70 'ਚੋਂ 67 ਸੀਟਾਂ ਜਿੱਤੀਆਂ ਸਨ। ਉੱਥੇ ਹੀ 1998 ਤੋਂ 2013 ਤੱਕ ਲਗਾਤਾਰ ਤਿੰਨ ਵਾਰ ਦਿੱਲੀ 'ਚ ਸ਼ਾਸਨ ਕਰਨ ਵਾਲੀ ਕਾਂਗਰਸ ਇਨ੍ਹਾਂ ਚੋਣਾਂ 'ਚ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ।
ਹਰਿਆਣਾ : ਪਟਾਕੇ ਚਲਾਉਣ ਕਾਰਨ 2 ਬੁਲੇਟ ਬਾਈਕਾਂ ਦੇ ਕੱਟੇ ਗਏ 81 ਹਜ਼ਾਰ ਰੁਪਏ ਦੇ ਚਾਲਾਨ
NEXT STORY