ਸੀਕਰ (ਭਾਸ਼ਾ)- ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਗੈਂਗਸਟਰ ਰਾਜੂ ਠੇਹਟ ਅਤੇ ਇਕ ਹੋਰ ਵਿਅਕਤੀ ਤਾਰਾਚੰਦ ਦੇ ਕਤਲ ਮਾਮਲੇ 'ਚ ਸਾਰੇ 5 ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਗੈਂਗਸਟਰ ਰਾਜੂ ਠੇਹਟ ਕਤਲਕਾਂਡ ਦੇ 5 ਦੋਸ਼ੀਆਂ ਨੂੰ ਹਿਰਾਸਤ 'ਚ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ 5 ਦੋਸ਼ੀਆਂ 'ਚ ਸੀਕਰ ਜ਼ਿਲ੍ਹੇ ਦੇ ਵਾਸੀ ਮਨੀਸ਼ ਜਾਟ ਅਤੇ ਵਿਕਰਮ ਗੁੱਜਰ ਅਤੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਸਤੀਸ਼ ਕੁਮਹਾਰ, ਜਤਿਨ ਮੇਘਵਾਲ ਅਤੇ ਨਵੀਨ ਮੇਘਵਾਲ ਸ਼ਾਮਲ ਹਨ। ਉਨ੍ਹਾਂ ਨੇ ਜੈਪੁਰ ਰੇਂਜ ਪੁਲਸ ਜਨਰਲ ਇੰਸਪੈਕਟਰ ਉਮੇਸ਼ ਦੱਤਾ ਅਤੇ ਸੀਕਰ ਦੇ ਪੁਲਸ ਸੁਪਰਡੈਂਟ ਕੁੰਵਰ ਰਾਸ਼ਟਰਦੀਪ ਅਤੇ ਪੂਰੀ ਟੀਮ ਨੂੰ ਕੁਸ਼ਲ ਅਗਵਾਈ ਪ੍ਰਦਾਨ ਕਰ ਕੇ ਅਪਰਾਧੀਆਂ ਨੂੰ ਫੜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਟੀਮ ਨੂੰ ਸਨਮਾਨਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਗੈਂਗਸਟਰ ਰਾਜੂ ਨੂੰ ਸ਼ਰੇਆਮ ਮਾਰੀ ਗੋਲੀ, ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਲਈ ਕਤਲ ਦੀ ਜ਼ਿੰਮੇਵਾਰੀ
ਘਟਨਾ ਦੇ ਸੰਬੰਧ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ,''ਕੱਲ੍ਹ ਸੀਕਰ 'ਚ ਹੋਏ ਕਤਲਕਾਂਡ ਦੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਹਥਿਆਰ ਤੇ ਵਾਹਨ ਜ਼ਬਤ ਕਰ ਲਏ ਗਏ ਹਨ। ਇਨ੍ਹਾਂ ਸਾਰੇ ਦੋਸ਼ੀਆਂ ਨੂੰ ਤੁਰੰਤ ਸੁਣਵਾਈ ਕਰ ਕੇ ਅਦਾਲਤ ਤੋਂ ਜਲਦ ਤੋਂ ਜਲਦ ਸਖ਼ਤ ਸਜ਼ਾ ਦਿਵਾਉਣਾ ਯਕੀਨੀ ਕੀਤਾ ਜਾਵੇਗਾ।'' ਉੱਥੇ ਹੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵਾਲੇ, ਰਿਸ਼ਤੇਦਾਰ ਅਤੇ ਸਥਾਨਕ ਲੋਕ ਸੀਕਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਦੇ ਸਾਹਮਣੇ ਧਰਨੇ 'ਤੇ ਬੈਠੇ ਹਨ। ਲਾਡਨੂੰ (ਨਾਗੌਰ) ਤੋਂ ਕਾਂਗਰਸ ਵਿਧਾਇਕ ਮੁਕੇਸ਼ ਭਾਕਰ ਵੀ ਧਰਨੇ 'ਚ ਸ਼ਾਮਲ ਹਨ। ਦੱਸਣਯੋਗ ਹੈ ਕਿ ਗੈਂਗਸਟਰ ਰਾਜੂ ਠੇਹਟ ਦਾ ਸ਼ਨੀਵਾਰ ਨੂੰ ਸੀਕਰ ਦੇ ਉਦਯੋਗ ਵਿਹਾਰ ਥਾਣਏ ਦੇ ਪਿਪਰਾਲੀ ਰੋਡ ਸਥਿਤ ਉਸ ਦੇ ਘਰ ਦੇ ਮੁੱਖ ਦਰਵਾਜ਼ੇ 'ਤੇ ਹੀ 5 ਲੋਕਾਂ ਨੇ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ। ਠੇਹਟ ਖ਼ਿਲਾਫ਼ ਕਈ ਅਪਰਾਧਕ ਮਾਮਲੇ ਦਰਜ ਹਨ ਅਤੇ ਉਹ ਫਿਲਹਾਲ ਜ਼ਮਾਨਤ 'ਤੇ ਸੀ। ਹਾਦਸੇ ਵਾਲੀ ਜਗ੍ਹਾ ਮੌਜੂਦ ਤਾਰਾਚੰਦ ਨਾਮੀ ਵਿਅਕਤੀ ਨੂੰ ਵੀ ਗੋਲੀ ਲੱਗੀ ਅਤੇ ਉਸ ਦੀ ਵੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਟੈਰਰ ਫੰਡਿੰਗ ਮਾਮਲੇ ’ਚ SIA ਨੇ ਕੀਤੀ ਕਾਰਵਾਈ, ਹੁਰੀਅਤ ਆਗੂਆਂ ਦੇ 12 ਟਿਕਾਣਿਆਂ ’ਤੇ ਮਾਰੇ ਛਾਪੇ
NEXT STORY