ਜੰਮੂ (ਉਦੈ)- ਸੂਬਾਈ ਜਾਂਚ ਏਜੰਸੀ (ਐੱਸ.ਆਈ.ਏ.) ਨੇ ਟੈਰਰ ਫੰਡਿੰਗ ਮਾਮਲੇ ਵਿਚ ਕਸ਼ਮੀਰ ’ਚ ਹੁਰੀਅਤ ਨੇਤਾਵਾਂ ਦੇ 12 ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਐੱਸ.ਆਈ.ਏ. ਨੇ ਕਸ਼ਮੀਰ ਦੇ ਸ਼੍ਰੀਨਗਰ, ਬਾਂਦੀਪੋਰਾ, ਬਡਗਾਮ, ਕੁਪਵਾੜਾ ਅਤੇ ਹੋਰ ਜ਼ਿਲ੍ਹਿਆਂ 'ਚ ਹੁਰੀਅਤ ਆਗੂਆਂ ਦੇ ਘਰਾਂ ’ਤੇ ਛਾਪੇ ਮਾਰ ਕੇ ਦਸਤਾਵੇਜ਼ ਬਰਾਮਦ ਕੀਤੇ। ਇਹ ਸਰਚ ਆਪਰੇਸ਼ਨ ਜੰਮੂ-ਕਸ਼ਮੀਰ ਪੁਲਸ ਅਤੇ ਸੀ.ਆਰ.ਪੀ.ਐੱਫ. ਦੇ ਸਹਿਯੋਗ ਨਾਲ ਚਲਾਇਆ ਗਿਆ।
ਸੂਤਰਾਂ ਅਨੁਸਾਰ ਐੱਸ.ਆਈ.ਏ. ਦੀ ਟੀਮ ਨੇ ਮੁਹੰਮਦ ਅਸ਼ਰਫ ਦੇ ਬਰਜੁਲਾ-ਸ਼੍ਰੀਨਗਰ ਟਿਕਾਣੇ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਇਲਾਵਾ ਮੁਹੰਮਦ ਸਈਦ ਭੱਟ ਪੁੱਤਰ ਅਬਦੁਲ ਜੱਬਾਰ ਭੱਟ ਵਾਸੀ ਦਰਦ ਹਰੀ, ਮੁਜ਼ੱਫਰ ਹੁਸੈਨ ਭੱਟ ਤੇ ਮੁਹੰਮਦ ਅਸਦੁੱਲਾ ਭੱਟ ਵਾਸੀ ਅਰਾਮਪੋਰਾ ਪੱਟਨ ਦੇ ਟਿਕਾਣਿਆਂ ’ਤੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ। ਐੱਸ.ਆਈ.ਏ. ਦੇ ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ’ਚ ਅੱਤਵਾਦ ਦੇ ਈਕੋ-ਸਿਸਟਮ ਨੂੰ ਢਹਿ-ਢੇਰੀ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਛਾਪਿਆਂ ਦੌਰਾਨ ਕਰੀਬ 29 ਲੱਖ ਰੁਪਏ ਵੀ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਪਾਸਬੁੱਕ, ਚੈੱਕਬੁਕ , ਡਿਜੀਟਲ ਉਪਕਰਨ ਤੇ ਮੋਬਾਈਲ ਫ਼ੋਨ ਆਦਿ ਵੀ ਬਰਾਮਦ ਕੀਤੇ ਗਏ।
ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ’ਚ ਜੁਟੀ ‘ਆਪ’
NEXT STORY