ਜੰਮੂ - ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਲਾਏ ਗਏ 4 ਪੜਾਅ ਦੇ ਲਾਕਡਾਊਨ ਨੂੰ ਖੋਲ੍ਹੇ ਜਾਣ 'ਤੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਵਿਭਿੰਨ ਸਰਕਾਰੀ ਵਿਭਾਗਾਂ ਵਿਚ ਕਰੀਬ 100 ਫੀਸਦੀ ਕਰਮਚਾਰੀ ਕੰਮ 'ਤੇ ਪਰਤ ਆਏ। ਜੰਮੂ ਕਸ਼ਮੀਰ ਦੇ ਸਰਕਾਰੀ ਵਿਭਾਗਾਂ ਵਿਚ ਕਰੀਬ 4.5 ਲੱਖ ਕਰਮਚਾਰੀ ਹਨ ਜਿਨ੍ਹਾਂ ਨੂੰ ਪਹਿਲਾਂ ਰੋਸਟਰ ਮੁਤਾਬਕ ਆਫਿਸ ਆਉਣ ਲਈ ਕਿਹਾ ਗਿਆ ਸੀ। ਸਰਕਾਰ ਦੇ ਆਦੇਸ਼ 'ਤੇ ਸ਼ਨੀਵਾਰ ਨੂੰ ਸਾਰੇ ਸਰਕਾਰੀ ਕਰਮਚਾਰੀਆਂ ਨੇ ਆਪਣਾ-ਆਪਣਾ ਕੰਮਕਾਜ ਸੰਭਾਲ ਲਿਆ।
ਸਰਕਾਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ 6 ਜੂਨ, 2020 ਨੂੰ ਆਪਣੇ-ਆਪਣੇ ਦਫਤਰ ਆਉਣ ਦੇ ਨਿਰਦੇਸ਼ ਜਾਰੀ ਕੀਤੇ ਸਨ ਅਤੇ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਜੀ. ਏ. ਡੀ. ਵੱਲੋਂ ਸ਼ੁੱਕਰਵਾਰ ਨੂੰ ਆਦੇਸ਼ ਗਿਣਤੀ 621 ਦੇ ਤਹਿਤ ਨਿਰਦੇਸ਼ ਜਾਰੀ ਕੀਤੇ ਗਏ। ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਆਪਦਾ ਪ੍ਰਬੰਧਨ ਐਕਟ 2005 ਦੇ ਤਹਿਤ ਕੋਵਿਡ-19 ਦੇ ਬਚਾਅ ਲਈ ਐਸ. ਓ. ਪੀ. ਦਾ ਪਾਲਣ ਕਰਨਾ ਹੋਵੇਗਾ ਤਾਂ ਜੋ ਕੋਰੋਨਾਵਾਇਰਸ ਨਾ ਫੈਲੇ।
ਸਰਕਾਰ ਦੇ 'ਵੰਦੇ ਭਾਰਤ ਮਿਸ਼ਨ' 'ਚ ਹੁਣ ਤੱਕ ਵਾਪਸ ਆਏ 65 ਹਜ਼ਾਰ ਭਾਰਤੀ
NEXT STORY