ਨਵੀਂ ਦਿੱਲੀ, (ਵਾਰਤਾ)— ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਲਈ ਸ਼ੁਰੂ ਕੀਤੇ ਗਏ 'ਵੰਦੇ ਭਾਰਤ ਮਿਸ਼ਨ' ਤਹਿਤ ਹੁਣ ਤੱਕ ਸਾਢੇ ਤਿੰਨ ਸੌ ਤੋਂ ਜ਼ਿਆਦਾ ਉਡਾਣਾਂ 'ਚ ਤਕਰੀਬਨ 65 ਹਜ਼ਾਰ ਨਾਗਰਿਕ ਦੇਸ਼ ਵਾਪਸ ਆ ਚੁੱਕੇ ਹਨ।
ਮਿਸ਼ਨ ਲਈ ਉਡਾਣਾਂ ਚਲਾਉਣ ਵਾਲੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਤੱਕ ਇਸ ਮਿਸ਼ਨ ਤਹਿਤ 354 ਉਡਾਣਾਂ 'ਚ 64,821 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ।
ਕੰਪਨੀ ਨੇ ਦੱਸਿਆ ਕਿ ਮਿਸ਼ਨ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ। ਇਸ 'ਚ 64 ਵਿਸ਼ੇਸ਼ ਉਡਾਣਾਂ 'ਚ 12,708 ਭਾਰਤੀ ਆਪਣੇ ਵਤਨ ਵਾਪਸ ਪਰਤੇ ਹਨ। ਦੂਜਾ ਪੜਾਅ ਅਜੇ ਜਾਰੀ ਹੈ, ਜਿਸ 'ਚ ਹੁਣ ਤੱਕ 290 ਉਡਾਣਾਂ 'ਚ 52,113 ਭਾਰਤੀਆਂ ਨੂੰ ਲਿਆਂਦਾ ਗਿਆ ਹੈ। ਇਸ ਦਾ ਤੀਜਾ ਪੜਾਅ 10 ਜੂਨ ਤੋਂ ਸ਼ੁਰੂ ਹੋਣਾ ਹੈ। 'ਵੰਦੇ ਭਾਰਤ ਮਿਸ਼ਨ ਤਹਿਤ ਹੁਣ ਤੱਕ ਏਅਰ ਇੰਡੀਆ ਤੇ ਉਸ ਦੀ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਹੀ ਉਡਾਣਾਂ ਚਲਾ ਰਹੀ ਹੈ। ਉੱਪਰ ਦਿੱਤੇ ਗਏ ਅੰਕੜਿਆਂ 'ਚ ਦੋਹਾਂ ਏਅਰਲਾਈਨਾਂ ਵੱਲੋਂ ਭਰੀਆਂ ਗਈਆਂ ਉਡਾਣਾਂ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਨਿੱਜੀ ਜਹਾਜ਼ ਸੇਵਾਵਾਂ ਕੰਪਨੀਆਂ ਨੇ ਵੀ ਮਿਸ਼ਨ 'ਚ ਸਹਿਯੋਗ ਦੀ ਇੱਛਾ ਜਤਾਈ ਹੈ ਅਤੇ ਭਵਿੱਖ 'ਚ ਉਨ੍ਹਾਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਜਾਵੇਗਾ।
ਗੁੱਡ ਨਿਊਜ਼: ਪੁਣੇ 'ਚ ਤਿਆਰ ਹੋ ਰਹੀ ਇੱਕ ਅਰਬ ਕੋਰੋਨਾ ਵੈਕਸੀਨ
NEXT STORY