ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੇਂਡੂ ਖੇਤਰਾਂ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਤਰ੍ਹਾਂ ਤੀਜੀ ਲਹਿਰ ਤੋਂ ਬਚਾਉਣ ਲਈ ਹਰ ਪੱਧਰ 'ਤੇ ਤਿਆਰੀ ਪੂਰੀ ਹੋਣੀ ਚਾਹੀਦੀ ਹੈ। ਬਸਪਾ ਨੇਤਾ ਨੇ ਟਵੀਟ ਕੀਤਾ,''ਕੋਰੋਨਾ ਰੋਕੂ ਟੀਕਾਕਰਨ 'ਚ ਜਨ ਹਿੱਸੇਦਾਰੀ ਉਦੋਂ ਯਕੀਨੀ ਹੋ ਸਕਦੀ ਹੈ, ਜਦੋਂ ਟੀਕਾ ਆਸਾਨੀ ਨਾਲ ਹਰ ਜਗ੍ਹਾ ਸਾਰਿਆਂ ਨੂੰ ਉਪਲੱਬਧ ਹੋਵੇ। ਉਂਝ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਤਰ੍ਹਾਂ ਇਸ ਦੀ ਤੀਜੀ ਲਹਿਰ ਤੋਂ ਬਚਾਉਣ ਲਈ ਖ਼ਾਸ ਕਰ ਕੇ ਪੇਂਡੂ ਖੇਤਰਾਂ 'ਚ ਹਰ ਪੱਧਰ 'ਤੇ ਤਿਆਰੀ ਪੂਰੀ ਹੋਣੀ ਚਾਹੀਦੀ ਹੈ। ਬਸਪਾ ਦੀ ਸਾਰੀਆਂ ਸੂਬਾ ਸਰਕਾਰਾਂ ਤੋਂ ਇਹੀ ਮੰਗ ਹੈ।''
ਉਨ੍ਹਾਂ ਕਿਹਾ,''ਦੇਸ਼ 'ਚ ਜਨਜੀਵਨ ਅਤੇ ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਅਤੇ ਕੋਰੋਨਾ ਵਾਇਰਸ ਤੋਂ ਪੈਦਾ ਵੱਖ-ਵੱਖ ਜਨ ਸਮੱਸਿਆਵਾਂ ਦੇ ਛੁਟਕਾਰੇ ਲਈ ਸਾਰੀਆਂ ਸਰਕਾਰਾਂ ਨੂੰ ਵਫ਼ਾਦਾਰੀ ਨਾਲ ਕੰਮ ਕਰਨਾ ਜ਼ਰੂਰੀ ਹੈ ਨਹੀਂ ਤਾਂ ਦੇਸ਼ ਦੀ ਆਤਮਨਿਰਭਰਤਾ 'ਤੇ ਅਸਰ ਹੋਣ ਦਾ ਖ਼ਤਰਾ ਹੈ ਅਤੇ ਲੋਕਾਂ ਨੂੰ ਫਿਰ ਬੁਰੇ ਦਿਨ ਹੋਰ ਵੱਧ ਪਰੇਸ਼ਾਨ ਕਰਨਗੇ।''
'ਬਾਬਾ ਕਾ ਢਾਬਾ' ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ 'ਚ ਦਾਖ਼ਲ
NEXT STORY