ਨਵੀਂ ਦਿੱਲੀ (ਭਾਸ਼ਾ)- ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਦੁਨੀਆ ਦੇ ਸਰਵੋਤਮ ਬਲਾਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਬਹੁਤ ਹੀ ਪੇਸ਼ੇਵਰ ਹਨ ਅਤੇ ਸਾਬਕਾ ਜਵਾਨਾਂ ਦੀ ਅਥਾਹ ਹਿੰਮਤ ਅਤੇ ਉਨ੍ਹਾਂ ਦੀ ਕੁਰਬਾਨੀ ਕਾਰਨ ਇਹ ਬਲ ਦੁਨੀਆ ਦੇ ਸਰਵੋਤਮ ਬਲਾਂ ’ਚ ਸ਼ੁਮਾਰ ਹੈ।
ਜਨਰਲ ਮਨੋਜ ਪਾਂਡੇ ਨੇ ਇੱਥੇ 7ਵੇਂ ‘ਹਥਿਆਰਬੰਦ ਬਲ ਸਾਬਕਾ ਸੈਨਿਕ ਦਿਵਸ’ ਸਮਾਗਮ ਮੌਕੇ ਸਾਬਕਾ ਫੌਜੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਫੌਜੀਆਂ ਦੇ ਯੋਗਦਾਨ ਤੋਂ ਪ੍ਰੇਰਿਤ ਹੋ ਕੇ ਹਥਿਆਰਬੰਦ ਬਲਾਂ ਦੇ ਤਿੰਨੇ ਅੰਗ ‘ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।’
ਇੱਥੇ ਮਾਨੇਕਸ਼ਾ ਸੈਂਟਰ ’ਚ ਆਯੋਜਿਤ ਸਮਾਰੋਹ ਦੌਰਾਨ ਫੌਜ ਮੁਖੀ ਦੇ ਨਾਲ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਅਤੇ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਆਰ. ਕੇ. ਹਰੀ ਕੁਮਾਰ ਨੇ ਵੀ ਮੰਚ ਸਾਂਝਾ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਤਿੰਨਾਂ ਅੰਗਾਂ ਦੇ ਵੱਡੀ ਗਿਣਤੀ ’ਚ ਸਾਬਕਾ ਫੌਜੀ ਵੀ ਮੌਜੂਦ ਸਨ।
ਜਲ ਸੈਨਾ ਮੁਖੀ ਨੇ ਕਿਹਾ ਕਿ ਅੱਜ ਦੇ ਹਥਿਆਰਬੰਦ ਬਲ ਸਾਡੇ ਹਰੇਕ ਸਾਬਕਾ ਫੌਜੀਆਂ ਦੀਆਂ ਕੋਸ਼ਿਸ਼ਾਂ, ਦੂਰਅੰਦੇਸ਼ੀ ਅਗਵਾਈ, ਉਮੀਦਾਂ ਅਤੇ ਨਿਰਸਵਾਰਥ ਯਤਨਾਂ ਦਾ ਨਤੀਜਾ ਹਨ।
ਐਡਮਿਰਲ ਕੁਮਾਰ ਨੇ ਕਿਹਾ ਕਿ ਜਲ ਸੈਨਾ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਉਹ ਸਾਬਕਾ ਫੌਜੀਆਂ ਦੀ ਵਿਰਾਸਤ ਨੂੰ ਅੱਗੇ ਲਿਜਾਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਾਰਤੀ ਹਵਾਈ ਫੌਜ ਦੇ ਮੁਖੀ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਤੁਹਾਡੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਦਿੱਲੀ ’ਚ ਫਿਰ ਕੰਝਾਵਲਾ ਕਾਂਡ, ਕਾਰ ਸਵਾਰ ਨੇ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਿਆ
NEXT STORY