ਰਾਏਪੁਰ– ਛੱਤੀਸਗੜ੍ਹ ਵਿਧਾਨ ਸਭਾ ਵਿਚ ਸੂਬਾ ਸਰਕਾਰ ਨੇ ਬੁੱਧਵਾਰ ਕਿਹਾ ਕਿ ਸਿਹਤ ਮੰਤਰੀ ਟੀ. ਐੱਸ. ਸਿੰਘਦੇਵ ਵਿਰੁੱਧ ਕਾਂਗਰਸ ਦੇ ਇਕ ਵਿਧਾਇਕ ਬ੍ਰਹਿਸਪਤ ਸਿੰਘ ਵੱਲੋਂ ਲਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਵਿਧਾਨ ਸਭਾ ਦੇ ਮਾਨਸੂਨ ਸਮਾਗਮ ਦੇ ਤੀਜੇ ਦਿਨ ਵੀ ਹਾਊਸ ਵਿਚ ਬ੍ਰਹਿਸਪਤ ਸਿੰਘ ਅਤੇ ਸਿੰਘਦੇਵ ਦਰਮਿਆਨ ਕਥਿਤ ਵਿਵਾਦ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਮੰਗਲਵਾਰ ਨੂੰ ਸਿੰਘਦੇਵ ਦੇ ਵਿਧਾਨ ਸਭਾ ਵਿਚੋਂ ਉੱਠ ਕੇ ਚਲੇ ਜਾਣ ਪਿੱਛੋਂ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਮੈਂਬਰਾਂ ਨੇ ਬੁੱਧਵਾਰ ਸਰਕਾਰ ਨੂੰ ਸਿੰਘਦੇਵ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ।
ਇਹ ਖ਼ਬਰ ਪੜ੍ਹੋ- SL v IND : ਸ਼੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਹਾਊਸ ਵਿਚ ਭਾਜਪਾ ਮੈਂਬਰਾਂ ਨੇ ਕਿਹਾ ਕਿ ਜਦੋਂ ਕੋਈ ਵਿਧਾਇਕ ਜਾਂ ਮੰਤਰੀ ਆਪਣੀ ਹੀ ਸਰਕਾਰ ’ਤੇ ਬੇਭਰੋਸਗੀ ਪ੍ਰਗਟ ਕਰਦਾ ਹੈ ਤਾਂ ਇਹ ਸੰਵਿਧਾਨਿਕ ਸੰਕਟ ਵਾਲੀ ਗੱਲ ਹੁੰਦੀ ਹੈ। ਇਕ ਵਿਧਾਇਕ ਬ੍ਰਿਜ ਮੋਹਨ ਅਗਰਵਾਲ ਨੇ ਕਿਹਾ ਕਿ ਮੰਤਰੀ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਮੰਤਰੀ ਵਜੋਂ ਚੁੱਕੀ ਸਹੁੰ ਦੀ ਵੀ ਉਲੰਘਣਾ ਕੀਤੀ ਹੈ। ਉਨ੍ਹਾਂ ਪੁੱਛਿਆ ਕਿ ਕੀ ਸਿੰਘਦੇਵ ਨੇ ਅਸਤੀਫਾ ਦੇ ਦਿੱਤਾ ਹੈ? ਇਸ ’ਤੇ ਹਾਊਸ ਵਿਚ ਭਾਰੀ ਹੰਗਾਮਾ ਹੋਇਆ। ਹਾਊਸ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਬ੍ਰਹਿਸਪਤ ਸਿੰਘ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਇਸ ’ਤੇ ਵਿਧਾਇਕ ਨੇ ਮੰਤਰੀ ਸਿੰਘਦੇਵ ਵਿਰੁੱਧ ਦੋਸ਼ ਲਾਉਣ ਲਈ ਮੁਆਫੀ ਮੰਗ ਲਈ। ਉਨ੍ਹਾਂ ਵੱਲੋਂ ਮੁਆਫੀ ਮੰਗਣ ’ਤੇ ਸਿੰਘਦੇਵ ਹਾਊਸ ਵਿਚ ਆਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਜ ਬੋਲੇ- ਮੈਂ ਅਤੇ ਮੁੱਖ ਮੰਤਰੀ ਖੱਟੜ ਚੰਗੇ ਮਿੱਤਰ, ਕੁਝ ਅਧਿਕਾਰੀ ਨੂੰ ਹੋਈ ਗਲਤ ਫ਼ਹਿਮੀ
NEXT STORY