ਕੋਲੰਬੋ- ਆਪਣੇ ਪ੍ਰਮੁੱਖ ਖਿਡਾਰੀਆਂ ਦੇ ਬਿਨਾਂ ਸਿਰਫ 5 ਮਾਹਿਰ ਬੱਲੇਬਾਜ਼ ਲੈ ਕੇ ਉੱਤਰੀ ਭਾਰਤੀ ਕ੍ਰਿਕਟ ਟੀਮ ’ਤੇ ਦੂਜੇ ਟੀ-20 ਮੈਚ ’ਚ 4 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕਰ ਕੇ ਸ਼੍ਰੀਲੰਕਾ ਨੇ ਬੁੱਧਵਾਰ ਨੂੰ 3 ਮੈਚਾਂ ਦੀ ਸੀਰੀਜ਼ ’ਚ 1-1 ਨਾਲ ਬਰਾਬਰੀ ਕਰ ਲਈ।
ਹਰਫਨਮੌਲਾ ਕਰੁਣਾਲ ਪੰਡਯਾ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਇਕਾਂਤਵਾਸ ਪ੍ਰੋਟੋਕਾਲ ਕਾਰਨ ਭਾਰਤ ਦੇ 9 ਖਿਡਾਰੀ ਚੋਣ ਦੇ ਲਈ ਉਪਲੱਬਧ ਨਹੀਂ ਸਨ। ਭਾਰਤ ਨੇ 6 ਮਾਹਿਰ ਗੇਂਦਬਾਜ਼ਾਂ ਨੂੰ ਉਤਾਰਿਆ, ਜਿਨ੍ਹਾਂ ’ਚ ਤੇਜ਼ ਗੇਂਦਬਾਜ ਨਵਦੀਪ ਸੈਣੀ ਵੀ ਸ਼ਾਮਲ ਸਨ, ਜਿਨ੍ਹਾਂ ਤੋਂ ਇਕ ਵੀਂ ਓਵਰ ਨਹੀਂ ਕਰਵਾਇਆ ਗਿਆ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ’ਤੇ ਮੁਸ਼ਕਲ ਪਿਚ ਉੱਤੇ ਸ਼੍ਰੀਲੰਕਾਈ ਸਪਿਨਰਾਂ ਦਾ ਸਾਹਮਣਾ ਕਰਦੇ ਹੋਏ 5 ਵਿਕਟਾਂ ’ਤੇ 132 ਦੌੜਾਂ ਬਣਾਈਆਂ। ਜਵਾਬ ’ਚ ਆਖਰੀ ਓਵਰ ਤੱਕ ਰੋਮਾਂਚਕ ਰਹੇ ਮੈਚ ’ਚ ਸ਼੍ਰੀਲੰਕਾ ਨੇ 2 ਗੇਂਦ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ। ਸ਼੍ਰੀਲੰਕਾ ਲਈ ਧਨੰਜਯ ਡਿਸਿਲਵਾ ਨੇ 34 ਗੇਂਦਾਂ ’ਚ ਅਜੇਤੂ 40 ਦੌੜਾਂ ਬਣਾਈਆਂ, ਜਦੋਂਕਿ ਮਿਨੋਦ ਭਾਨੁਕਾ ਨੇ 31 ਗੇਂਦਾਂ ’ਚ 36 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਕੁਲਦੀਪ ਯਾਦਵ ਨੇ 2 ਵਿਕਟਾਂ ਹਾਸਲ ਕੀਤੀਆਂ। ਉਪਕਪਤਾਨ ਭੁਵਨੇਸ਼ਵਰ ਕੁਮਾਰ ਨੇ ਆਪਣੇ ਆਖਰੀ ਓਵਰ ’ਚ 12 ਦੌੜਾਂ ਦੇ ਦਿੱਤੀਆਂ, ਜਿਸ ਨਾਲ ਸ਼੍ਰੀਲੰਕਾ ਦੇ ਸਾਹਮਣੇ ਆਖਰੀ ਓਵਰ ’ਚ ਸਿਰਫ 8 ਦੌੜਾਂ ਬਣਾਉਣ ਦਾ ਟੀਚਾ ਰਹਿ ਗਿਆ। ਆਪਣਾ ਪਹਿਲਾ ਮੈਚ ਖੇਡ ਰਹੇ ਸਕਾਰੀਆ ਲਈ ਉਸ ਨੂੰ ਰੋਕ ਪਾਉਣਾ ਮੁਸ਼ਕਲ ਸੀ।
ਪਲੇਇੰਗ ਇਲੈਵਨ :-
ਭਾਰਤੀ ਟੀਮ - ਸ਼ਿਖਰ ਧਵਨ (ਕਪਤਾਨ), ਦੇਵਦੱਤ ਪੱਡੀਕਲ, ਸੰਜੂ ਸੈਮਸਨ (ਵਿਕਟਕੀਪਰ), ਨਿਤੀਸ਼ ਰਾਣਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਰਾਹੁਲ ਚਾਹਰ, ਨਵਦਪ ਸੈਣੀ, ਚੇਤਨ ਸਕਾਰੀਆ, ਵਰੁਣ ਚੱਕਰਵਤੀ।
ਸ਼੍ਰੀਲੰਕਾ ਟੀਮ- ਅਵੀਸ਼ਕਾ ਫਰਨਾਂਡੋ, ਮਿਨੋਦ ਭਾਨੂਕਾ (ਵਿਕਟਕੀਪਰ), ਧਨੰਜੈ ਡੀ ਸਿਲਵਾ, ਭਾਨੂਕਾ ਰਾਜਪਕਸ਼ੇ, ਚਰਿਤ ਅਸਾਲੰਕਾ, ਦਾਸੂਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਈਸੁਰ ਉਡਾਨਾ, ਦੁਸ਼ਮੰਥ ਚਮੀਰਾ, ਲਕਸ਼ਮਣ ਸੰਦਾਕਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੋਕੀਓ ਓਲੰਪਿਕ : ਮੁੱਕੇਬਾਜ਼ ਪੂਜਾ ਰਾਣੀ ਮੈਡਲ ਤੋਂ ਇਕ ਜਿੱਤ ਦੂਰ
NEXT STORY