ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ 'ਚ ਵੱਡਾ ਫੇਰਬਦਲ ਸਾਹਮਣੇ ਆ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਇਕ ਵਾਰ ਮੁੜ ਐੱਨ.ਡੀ.ਏ. 'ਚ ਵਾਪਸੀ ਹੋ ਸਕਦੀ ਹੈ। ਸੂਤਰਾਂ ਅਨੁਸਾਰ ਅਕਾਲੀ ਦਲ ਅਤੇ ਭਾਜਪਾ ਦੇ ਨੇਤਾਵਾਂ ਵਿਚਾਲੇ ਗਠਜੋੜ ਅਤੇ ਲੋਕ ਸਭਾ ਚੋਣਾਂ ਲਈ ਸੀਟ ਵੰਡ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਅਪ੍ਰੈਲ-ਮਈ ਮਹੀਨੇ ਵਿਚਾਲੇ ਲੋਕ ਸਭਾ ਚੋਣਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : 'ਮਿਸ਼ਨ 2024' ਲਈ NDA ਦੇ ਸੰਭਾਵਿਤ ਗਠਜੋੜ 'ਚ ਜੁਟੀ ਭਾਜਪਾ, TDP ਅਤੇ ਅਕਾਲੀ ਦਲ ਨਾਲ ਗੱਲਬਾਤ ਦੇ ਚਰਚੇ
ਭਾਜਪਾ ਚਾਹੁੰਦੀ ਹੈ ਜ਼ਿਆਦਾ ਸੀਟਾਂ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਲੋਕ ਸਭਾ ਚੋਣਾਂ 'ਚ ਭਾਜਪਾ ਪੰਜਾਬ 'ਚ ਜ਼ਿਆਦਾ ਸੀਟਾਂ ਚਾਹੁੰਦੀ ਹੈ। ਦੋਹਾਂ ਪਾਰਟੀਆਂ ਵਿਚਾਲੇ ਪਹਿਲੇ ਦੇ ਫਾਰਮੂਲੇ 'ਤੇ ਗੱਲਬਾਤ ਨਹੀਂ ਹੋ ਰਹੀ ਹੈ। ਨਵੇਂ ਫਾਰਮੂਲੇ ਦੇ ਅਧੀਨ ਭਾਜਪਾ ਲੋਕ ਸਭਾ 'ਚ ਜ਼ਿਆਦਾ ਸੀਟਾਂ ਚਾਹੁੰਦੀ ਹੈ। 13 ਲੋਕ ਸਭਾ ਸੀਟਾਂ 'ਚੋਂ 7-8 ਅਤੇ 5-6 ਦੇ ਫਾਰਮੂਲੇ 'ਤੇ ਮੰਥਨ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਜੇਕਰ 7 ਸੀਟਾਂ 'ਤੇ ਮੰਨ ਜਾਂਦਾ ਹੈ ਤਾਂ ਭਾਜਪਾ 6 ਸੀਟਾਂ ਲਵੇਗੀ। ਜੇਕਰ ਅਕਾਲੀ ਦਲ 8 ਸੀਟਾਂ ਤੋਂ ਹੇਠਾਂ ਨਹੀਂ ਮੰਨਦਾ ਤਾਂ ਭਾਜਪਾ 5 ਲਈ ਵੀ ਤਿਆਰ ਹੋ ਸਕਦੀ ਹੈ। ਹਾਲਾਂਕਿ ਸ਼ੁਰੂਆਤ 'ਚ ਅਕਾਲੀ ਦਲ ਇਸ ਤੋਂ ਵੀ ਘੱਟ ਸੀਟਾਂ ਦੇਣਾ ਚਾਹੁੰਦੇ ਸਨ। ਅਜੇ ਸੀਟਾਂ 'ਤੇ ਅੰਤਿਮ ਫ਼ੈਸਲਾ ਨਹੀਂ ਹੋਇਆ ਹੈ। 2017 'ਚ ਅਕਾਲੀ ਦਲ 10 ਅਤੇ ਭਾਜਪਾ 3 ਸੀਟਾਂ 'ਤੇ ਲੜੀ ਸੀ। ਜੇਕਰ ਦੋਹਾਂ ਦਲਾਂ ਵਿਚਾਲੇ ਸੀਟ ਸ਼ੇਅਰਿੰਗ 'ਤੇ ਗੱਲਬਾਤ ਬਣ ਜਾਂਦੀ ਹੈ ਤਾਂ ਜਲਦ ਹੀ ਪਾਰਟੀ ਨੇਤਾਵਾਂ ਵਲੋਂ ਗਠਜੋੜ ਨੂੰ ਲੈ ਕੇ ਅਧਿਕਾਰਤ ਐਲਾਨ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਲੋਕ ਸਭਾ ’ਚ ਵ੍ਹਾਈਟ ਪੇਪਰ ਲਿਆਈ ਮੋਦੀ ਸਰਕਾਰ, ਜਵਾਬ ’ਚ ਕਾਂਗਰਸ ਲਿਆਈ ਬਲੈਕ ਪੇਪਰ
ਇਸ ਕਾਰਨ ਐੱਨ.ਡੀ.ਓ. ਤੋਂ ਵੱਖ ਹੋਈ ਸੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ 1997 ਤੋਂ ਲੈ ਕੇ ਸਤੰਬਰ 2020 ਤੱਕ ਭਾਜਪਾ ਦੀ ਸਹਿਯੋਗੀ ਪਾਰਟੀ ਰਹੀ ਹੈ। ਹਾਲਾਂਕਿ ਸਾਲ 2020 'ਚ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਦੋਹਾਂ ਪਾਰਟੀਆਂ ਦੇ ਰਸਤੇ ਵੱਖ ਹੋ ਗਏ ਸਨ। ਬਾਅਦ 'ਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਗਿਆ। ਦੋਹਾਂ ਦਲਾਂ ਨੇ ਪੰਜਾਬ ਵਿਧਾਨ ਸਭਾ ਚੋਣ ਵੀ ਵੱਖ-ਵੱਖ ਹੀ ਲੜੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਦਾ ਸਮਰਥਨ ਪੱਤਰ ਅਤੇ ਰਾਜਪਾਲ ਦਾ ਨਿਯੁਕਤੀ ਪੱਤਰ ਲੈ ਕੇ ਮੰਨੇ ਸੀ ਨਿਤੀਸ਼
NEXT STORY