ਬਾਰਾਬੰਕੀ (ਭਾਸ਼ਾ)- ਉੱਤਰ ਪ੍ਰਦੇਸ਼ ਦੀ ਬਾਰਾਬੰਕੀ ਜ਼ਿਲ੍ਹਾ ਜੇਲ੍ਹ 'ਚ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਪੇਸ਼ ਕਰਦੇ ਹੋਏ ਮੁਸਲਿਮ ਬੰਦੀਆਂ ਨਾਲ 15 ਹਿੰਦੂ ਬੰਦੀ ਵੀ ਰੋਜ਼ਾ ਰੱਖ ਰਹੇ ਹਨ ਅਤੇ ਇਸ 'ਚ ਜੇਲ੍ਹ ਪ੍ਰਸ਼ਾਸਨ ਵੀ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸਿਰਫ਼ 30 ਕਿਲੋਮੀਟਰ ਦੀ ਦੂਰੀ 'ਤੇ ਬਾਰਾਬੰਕੀ ਜੇਲ੍ਹ 'ਚ ਬੰਦ 15 ਹਿੰਦੂ ਕੈਦੀ ਰੋਜ਼ਾਨਾ ਸਵੇਰੇ ਸੇਹਰੀ ਅਤੇ ਸ਼ਾਮ ਦੇ ਇਫ਼ਤਾਰ 'ਚ ਸ਼ਾਮਲ ਹੋ ਰਹੇ ਹਨ ਅਤੇ ਮੁਸਲਿਮ ਕੈਦੀਆਂ ਨਾਲ ਰੋਜ਼ਾ ਰੱਖ ਰਹੇ ਹਨ। ਰੋਜ਼ਾ ਰੱਖਣ ਵਾਲੇ ਮੁਸਲਿਮ ਬੰਦੀਆਂ ਨਾਲ ਤੜਕੇ ਸਵੇਰੇ 3 ਵਜੇ ਉਠ ਕੇ ਕੁਝ ਹਿੰਦੂ ਵੀ ਸੇਹਰੀ ਕਰਦੇ ਹਨ। ਜੇਲ੍ਹ ਪ੍ਰਸ਼ਾਸਨ ਵੀ ਇਸ 'ਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ ਅਤੇ ਇਨ੍ਹਾਂ ਕੈਦੀਆਂ ਨੂੰ ਸੇਹਰੀ ਅਤੇ ਇਫ਼ਤਾਰ ਲਈ ਖਜ਼ੂਰ, ਦੁੱਧ, ਚਾਹ ਸਮੇਤ ਸਾਰਾ ਜ਼ਰੂਰਤ ਦਾ ਸਾਮਾਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਗਰਭਵਤੀ ਔਰਤ ਲਈ ਦੇਵਦੂਤ ਬਣਿਆ ਫ਼ੌਜ ਦਾ ਜਵਾਨ, ਮੰਜੇ ਨੂੰ ਸਟ੍ਰੈਚਰ ਬਣਾ ਇਸ ਤਰ੍ਹਾਂ ਪਹੁੰਚਾਇਆ ਹਸਪਤਾਲ (ਵੀਡੀਓ)
ਜੇਲ੍ਹ 'ਚ ਕੁੱਲ ਇਕ ਹਜ਼ਾਰ ਕੈਦੀ ਹਨ। ਜੇਲ੍ਹ ਪ੍ਰਸ਼ਾਸਨ ਵਲੋਂ ਰੋਜ਼ਾ ਰੱਖਣ ਵਾਲੇ ਬੰਦੀਆਂ ਨੂੰ ਇਫ਼ਤਾਰ ਦੇ ਸਮੇਂ ਖਜ਼ੂਰ, ਦੁੱਧ, ਚਾਹ ਸਮੇਤ ਸਾਰੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜੋ ਬੰਦੀ ਜਾਇਕੇਦਾਰ ਭੋਜਨ ਖਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭੋਜਨ ਵੀ ਉਪਲੱਬਧ ਕਰਵਾਇਆ ਜਾਂਦਾ ਹੈ। ਹਿੰਦੂ ਕੈਦੀ ਵੀ ਮੁਸਲਿਮ ਕੈਦੀਆਂ ਦੀ ਤਰ੍ਹਾਂ ਦਿਨ ਭਰ ਰੋਜ਼ਾ ਰੱਖਦੇ ਹਨ ਅਤੇ ਉਨ੍ਹਾਂ ਨਾਲ ਤੜਕੇ ਸਵੇਰੇ 3 ਵਜੇ ਉਠ ਕੇ ਸੇਹਰੀ ਕਰਦੇ ਹਨ। ਜ਼ਿਲ੍ਹਾ ਜੇਲ੍ਹ ਦੇ ਜੇਲ੍ਹਰ ਆਲੋਕ ਸ਼ੁਕਲਾ ਨੇ ਦੱਸਿਆ ਕਿ ਜੇਲ੍ਹ 'ਚ ਇਸ ਤਰ੍ਹਾਂ ਮੁਸਲਿਮ-ਹਿੰਦੂ ਭਾਈਚਾਰਾ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰੀਬ 250 ਬੰਦੀ ਇਸ ਸਾਲ ਰੋਜ਼ਾ ਰੱਖ ਰਹੇ ਹਨ, ਜਿਸ 'ਚ 15 ਹਿੰਦੂ ਬੰਦੀ ਵੀ ਸ਼ਾਮਲ ਹਨ ਅਤੇ ਇਨ੍ਹਾਂ ਸਾਰਿਆਂ ਲਈ ਇਕ ਸਮੇਂ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲਾਲੂ ਯਾਦਵ ਨੂੰ ਮਿਲੀ ਵੱਡੀ ਰਾਹਤ, ਝਾਰਖੰਡ ਹਾਈ ਕੋਰਟ ਨੇ ਦਿੱਤੀ ਜ਼ਮਾਨਤ
NEXT STORY