ਨੈਸ਼ਨਲ ਡੈਸਕ- ਨਕਸਲ ਪ੍ਰਭਾਵਿਤ ਇਲਾਕੇ 'ਚ ਗਰਭਵਤੀ ਔਰਤ ਲਈ ਭਾਰਤੀ ਫ਼ੌਜ ਦੇ ਜਵਾਨ ਨੇ ਦੇਵਦੂਰ ਬਣ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਛੱਤੀਸਗੜ੍ਹ ਦੇ ਦੰਤੇਵਾੜਾ 'ਚ ਜ਼ਿਲ੍ਹਾ ਰਿਜ਼ਰਵ ਗਾਰਡ ਫ਼ੋਰਸ ਦੇ ਜਵਾਨ ਨੇ ਦਰਦ ਨਾਲ ਜੂਝ ਰਹੀ ਇਕ ਗਰਭਵਤੀ ਔਰਤ ਨੂੰ ਮੰਜੇ 'ਤੇ ਉਠਾ ਕੇ ਹਸਪਤਾਲ ਪਹੁੰਚਾਇਆ। ਜਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਹਰ ਕੋਈ ਜਵਾਨ ਦੀ ਤਾਰੀਫ਼ ਕਰ ਰਿਹਾ ਹੈ। ਵੀਡੀਓ ਦੇਖ ਕੇ ਲੋਕਾਂ ਨੇ ਕਿਹਾ,''ਇਹ ਹੈ ਅਸਲੀ ਹੀਰੋ।''
ਦਰਅਸਲ ਛੱਤੀਸਗੜ੍ਹ ਦੇ ਦੰਤੇਵਾੜਾ 'ਚ ਜ਼ਿਲ੍ਹਾ ਰਿਜ਼ਰਵ ਗਾਰਡ ਫ਼ੋਰਸ ਦੇ ਜਵਾਨ ਸਰਚ ਮੁਹਿੰਮ ਚਲਾ ਰਹੇ ਹਨ, ਇਸੇ ਦੌਰਾਨ ਉਨ੍ਹਾਂ ਨੇ ਦਰਦ ਨਾਲ ਜੂਝ ਰਹੀ ਇਕ ਗਰਭਵਤੀ ਔਰਤ ਨੂੰ ਦੇਖਿਆ। ਜਿਸ ਤੋਂ ਬਾਅਦ ਇਕ ਜਵਾਨ ਨੇ ਗਰਭਵਤੀ ਔਰਤ ਨੂੰ ਮੰਜੇ 'ਤੇ ਉਠਾ ਕੇ ਹਸਪਤਾਲ ਤੱਕ ਪਹੁੰਚਾਇਆ। ਨਕਸਲੀਆਂ ਨੇ ਪਿੰਡ ਰੇਵਾਲੀ ਦੀ ਸੜਕ ਨੂੰ ਕਈ ਜਗ੍ਹਾ ਤੋਂ ਕੱਟ ਦਿੱਤਾ ਸੀ। ਇਸ ਵਿਚ ਗਰਭਵਤੀ ਔਰਤ ਨੂੰ ਦਰਦ ਸ਼ੁਰੂ ਹੋ ਗਈ। ਉਸ ਦੇ ਪਤੀ ਨੇ ਜਦੋਂ ਐਂਬੂਲੈਂਸ ਲਈ ਫ਼ੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਕਸਲੀਆਂ ਵਲੋਂ ਸੜਕ ਕੱਟ ਦਿੱਤੇ ਜਾਣ ਕਾਰਨ ਐਂਬੂਲੈਂਸ ਨੂੰ ਉੱਥੇ ਨਹੀਂ ਪਹੁੰਚਣ ਪਾਉਣ ਦੀ ਗੱਲ ਕਹੀ।
ਅਜਿਹੇ 'ਚ ਡੀ.ਆਰ.ਜੀ. ਜਵਾਨ ਨੇ ਮੰਜੇ ਨੂੰ ਸਟ੍ਰੈਚਰ ਬਣਾ ਕੇ ਅਤੇ ਕਰੀਬ 3 ਕਿਲੋਮੀਟਰ ਤੱਕ ਔਰਤ ਨੂੰ ਮੰਜੇ 'ਤੇ ਰੱਖ ਕੇ ਸੜਕ ਨਾਲ ਜੁੜੇ ਇਕ ਮਾਰਗ ਤੱਕ ਪਹੁੰਚਾਇਆ, ਜਿੱਥੇ ਇਕ ਡੀ.ਆਰ.ਜੀ. ਗਸ਼ਤੀ ਵਾਹਨ ਉਸ ਨੂੰ ਲਗਭਗ 90 ਕਿਲੋਮੀਟਰ ਦੂਰ ਪਲਨਾਰ ਹਸਪਤਾਲ ਲਿਜਾਉਣ ਲਈ ਇੰਤਜ਼ਾਰ ਕਰ ਰਿਹਾ ਸੀ। ਔਰਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਠੀਕ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਫ਼ੌਜ ਦੇ ਜਵਾਨ ਦੀ ਤਾਰੀਫ਼ ਕਰ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ 'ਚ ਮੁਕਾਬਲੇ 'ਚ 2 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
NEXT STORY