ਜੰਮੂ— ਅਮਰਨਾਥ ਵਿਖੇ ਬਾਬਾ ਬਰਫ਼ਾਨੀ ਦੀ ਪਵਿੱਤਰ ਗੁਫ਼ਾ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਵਿਸ਼ੇਸ਼ ਪੂਜਾ ਹੋਈ। ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਅਤੇ ਉੱਪ ਰਾਜਪਾਲ ਮਨੋਜ ਸਿਨਹਾ ਬਾਬਾ ਬਰਫ਼ਾਨੀ ਦੀ ਵਿਸ਼ੇਸ਼ ਪੂਜਾ ’ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਸ਼ਰਾਈਨ ਬੋਰਡ ਦੇ ਅਹੁਦਾ ਅਧਿਕਾਰੀ ਵੀ ਇਸ ਮੌਕੇ ’ਤੇ ਮੌਜੂਦ ਰਹੇ। ਇਸ ਦੇ ਨਾਲ ਹੀ ਅੱਜ ਤੋਂ ਬਾਬਾ ਬਰਫ਼ਾਨੀ ਦੀ ਲਾਈਵ ਆਰਤੀ ਦਾ ਪ੍ਰਸਾਰਣ ਵੀ ਸ਼ੁਰੂ ਹੋ ਗਿਆ ਹੈ। 28 ਜੂਨ ਯਾਨੀ ਕਿ ਅੱਜ ਤੋਂ 22 ਅਗਸਤ ਤੱਕ ਹਰ ਦਿਨ ਸਵੇਰੇ 6 ਵਜੇ ਤੋਂ ਸਾਢੇ 6 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਸਾਢੇ 5 ਵਜੇ ਤੱਕ ਅਮਰਨਾਥ ਦੀ ਪਵਿੱਤਰ ਗੁਫ਼ਾ ਤੋਂ ਆਰਤੀ ਦਾ ਲਾਈਵ ਪ੍ਰਸਾਰਣ ਐੱਮ. ਐੱਚ. ਵਨ ਚੈਨਲ ’ਤੇ ਹੋਵੇਗਾ। ਸ਼ਰਧਾਲੂ ਘਰ ਬੈਠੇ ਹੀ ਬਾਬਾ ਬਰਫ਼ਾਨੀ ਦੇ ਲਾਈਵ ਦਰਸ਼ਨ ਕਰ ਸਕਣਗੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਇਸ ਸਾਲ ਵੀ ਨਹੀਂ ਹੋਵੇਗੀ ਅਮਰਨਾਥ ਯਾਤਰਾ
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਵੀ ਅਮਰਨਾਥ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ। ਉੱਪ ਰਾਜਪਾਲ ਮਨੋਜ ਸਿਨਹਾ ਨੇ ਅਮਰਨਾਥ ਯਾਤਰਾ ਰੱਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਸਾਡੀ ਪਹਿਲੀ ਤਰਜੀਹ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਪਵਿੱਤਰ ਗੁਫ਼ਾ ’ਚ ਪਹਿਲਾਂ ਵਾਂਗ ਹੀ ਧਾਰਮਿਕ ਰਸਮਾਂ ਹੋਣਗੀਆਂ ਅਤੇ ਲੋਕ ਘਰ ਬੈਠੇ ਹੀ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਸਕਣਗੇ।
ਇਹ ਵੀ ਪੜ੍ਹੋ: ਅਮਰਨਾਥ ਯਾਤਰਾ: ਬਿਨਾਂ ‘ਨੰਦੀ ਬੈਲ’ ਦੇ ਸ਼ੁਰੂ ਹੋਈ ਬਾਬਾ ਬਰਫ਼ਾਨੀ ਦੀ ਪੂਜਾ
ਸਿੱਖ ਕੁੜੀਆਂ ਨਾਲ ਹੋ ਰਹੇ ਅੱਤਿਆਚਾਰਾਂ ਵਿਰੁੱਧ ਜੰਮੂ ਕਸ਼ਮੀਰ 'ਚ ਵੀ ਬਣੇ ਕਾਨੂੰਨ : ਆਰ. ਪੀ. ਸਿੰਘ
NEXT STORY