ਜੰਮੂ- ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਅਤੇ ਖ਼ਾਸ ਸਹੂਲਤਾਂ ਮਿਲਣਗੀਆਂ। ਜੰਮੂ-ਕਸ਼ਮੀਰ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (JKRTC) ਨੇ ਇਸਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। JKRTC ਯਾਤਰੀਆਂ ਨੂੰ ਵੱਡੀ ਸੁਵਿਧਾ ਦੇਣ ਜਾ ਰਿਹਾ ਹੈ। ਅਮਰਨਾਥ ਯਾਤਰੀ ਹੁਣ ਜੰਮੂ-ਕਸ਼ਮੀਰ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (JKRTC) ਬੱਸਾਂ 'ਚ ਮੋਬਾਇਲ ਫੋਨ ਰਾਹੀਂ ਟਿਕਟ ਬੁੱਕ ਕਰ ਸਕਣਗੇ।
ਇੰਨਾ ਹੀ ਨਹੀਂ ਕਾਰਪੋਰੇਸ਼ਨ ਨੇ ਇਨ੍ਹਾਂ ਬੱਸਾਂ ਦੀ ਲਾਈਵ ਟ੍ਰੈਕਿੰਗ ਦੀ ਸੁਵਿਧਾ ਵੀ ਯਾਤਰੀਆਂ ਨੂੰ ਮਹੁੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਯਾਨੀ ਹੁਣ ਯਾਤਰੀ ਆਪਣੇ ਫੋਨ ਰਾਹੀਂ ਆਸਾਨੀ ਨਾਲ ਪਤਾ ਲਗਾ ਸਕਣਗੇ ਕਿ ਬੱਸ ਕਿੱਥੇ ਪਹੁੰਚੀ ਹੈ ਅਤੇ ਉਸਦਾ ਲਾਈਵ ਸਟੇਟਸ ਕੀ ਹੈ। ਜਾਣਕਾਰੀ ਮੁਤਾਬਕ, JKRTC ਅਪ੍ਰੈਲ ਦੇ ਅਖੀਰ ਤਕ ਇੰਟੈਲੀਜੈਂਟ ਟ੍ਰਾਂਸਪੋਰਟ ਮੈਨੇਟਮੈਂਟ ਸਿਸਟਮ ਦੇ ਪਹਿਲੇ ਪੜਾਅ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਤਿਆਰੀ 'ਚ ਹੈ। JKRTC ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਆਨਲਾਈਨ ਉਪਲੱਬਧ ਹੋਵੇਗੀ, ਇਸ ਲਈ ਆਈ.ਟੀ.ਐੱਮ.ਐੱਸ. 5 ਪੜਾਵਾਂ 'ਚ ਇਹ ਸੁਵਿਧਾ ਲਾਗੂ ਕਰੇਗਾ। ਫਿਲਹਾਲ ਇਸ 'ਤੇ ਟਰਾਇਲ ਚੱਲ ਰਿਹਾ ਹੈ ਅਤੇ ਕੁਝ ਤਕਨੀਕੀ ਪਰੇਸ਼ਾਨੀਆਂ ਨੂੰ ਦੂਰ ਕਰਨ ਤੋਂ ਬਾਅਦ ਇਸਨੂੰ ਲਾਈਵ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ
ਅਜੇ ਆ ਰਹੀ ਹੈ ਇਹ ਪਰੇਸ਼ਾਨੀ
ਬੱਸ ਪਾਸ, ਟਿਕਟ ਰਿਫੰਡ ਆਦਿ ਪ੍ਰਮੁੱਖਰੂਪ ਨਾਲ ਸਮੱਸਿਆਵਾਂ ਅਜੇ ਆ ਰਹੀਆਂ ਹਨ ਜਿਨ੍ਹਾਂ ਨੂੰ ਅਪ੍ਰੈਲ ਤਕ ਦੂਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਜੋ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਨੂੰ ਬਿਹਤਰ ਸੁਵਿਧਾ ਮਿਲ ਸਕੇ। ਪਹਿਲੇ ਪੜਾਅ 'ਚ ਆਈ.ਟੀ.ਐੱਮ.ਐੱਸ. ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਦੂਜੇ ਪੜਾਅ 'ਚ ਈਂਧਣ, ਤੀਜੇ ਪੜਾਅ 'ਚ ਰੱਖ-ਰਖਾਅ ਪ੍ਰਬੰਧਨ, ਚੌਥੇ ਪੜਾਅ 'ਚ ਸੂਚੀ ਅਤੇ ਫਿਰ ਸਥਾਪਨਾ ਪ੍ਰਬੰਧਨ 'ਤੇ ਕੰਮ ਹੋਵੇਗਾ।
ਇਹ ਵੀ ਪੜ੍ਹੋ– ਪੁੱਤਰ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਮਾਪਿਆਂ ਅਪਣਾਇਆ ਅਨੋਖਾ ਤਰੀਕਾ, ਕਬਰ ’ਤੇ ਲਾਇਆ QR ਕੋਡ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੰਗਾਲ 'ਚ ਬੇਲੂਰ ਮੱਠ ਦਾ ਦੌਰਾ ਕੀਤਾ
NEXT STORY