ਜੰਮੂ- ਅਮਰਨਾਥ ਯਾਤਰਾ ਦੌਰਾਨ ਸ਼ਰਧਾ ਦੇ ਕਈ ਅਜਿਹੇ ਰੰਗ ਦੇਖਣ ਨੂੰ ਮਿਲ ਰਹੇ ਹਨ, ਜੋ ਇਨਸਾਨੀ ਹਿੰਮਤ ਅਤੇ ਪਰਮਾਤਮਾ 'ਚ ਅਟੁੱਟ ਵਿਸ਼ਵਾਸ ਦੀ ਗਵਾਹੀ ਭਰਦੇ ਹਨ। ਹਾਲ ਹੀ 'ਚ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਸਰੀਰਕ ਚੁਣੌਤੀਆਂ ਵੀ ਸ਼ਰਧਾਲੂਆਂ ਦੇ ਰਾਹ ਦਾ ਰੋੜਾ ਨਹੀਂ ਬਣ ਸਕੀਆਂ।
ਅਮਰਨਾਥ ਯਾਤਰਾ ਦੌਰਾਨ ਇਕ ਸ਼ਰਧਾਲੂ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ ਇਕ ਹਾਦਸੇ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ, ਪਰ ਮਨ 'ਚ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਦੀ ਅਜਿਹੀ ਤੜਪ ਸੀ ਕਿ ਉਹ ਫਰੈਕਚਰ ਦੇ ਬਾਵਜੂਦ ਇੱਥੇ ਪਹੁੰਚ ਗਏ ਹਨ। ਉਸ ਨੇ ਦੱਸਿਆ ਕਿ ਸ਼ੇਸ਼ਨਾਗ ਦੇ ਗਲੇਸ਼ੀਅਰ ਵਾਲੇ ਇਲਾਕੇ 'ਚ, ਜਿੱਥੇ ਆਮ ਇਨਸਾਨ ਲਈ ਵੀ ਪੈਦਲ ਚੱਲਣਾ ਮੁਸ਼ਕਿਲ ਹੁੰਦਾ ਹੈ, ਉੱਥੇ ਉਸ ਦੇ ਸਾਥੀਆਂ ਨੇ ਬਹੁਤ ਹਿੰਮਤ ਦਿਖਾਈ ਅਤੇ ਉਸ ਨੂੰ ਆਪਣੇ ਨਾਲ ਉੱਪਰ ਤੱਕ ਲੈ ਕੇ ਆਏ।
ਇਸ ਸ਼ਰਧਾਲੂ ਨੇ NDRF ਦੀ ਟੀਮ ਅਤੇ ਯਾਤਰਾ ਪ੍ਰਬੰਧਾਂ ਦੀ ਵਿਸ਼ੇਸ਼ ਤੌਰ 'ਤੇ ਤਾਰੀਫ਼ ਕੀਤੀ। ਉਸ ਨੇ ਕਿਹਾ ਕਿ ਯਾਤਰਾ ਦੌਰਾਨ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧ ਦੇਖ ਕੇ ਬਹੁਤ ਖੁਸ਼ੀ ਹੋਈ। ਸ਼ਰਧਾਲੂ ਮੁਤਾਬਕ ਇਨ੍ਹਾਂ ਇੰਤਜ਼ਾਮਾਂ ਸਦਕਾ ਹੀ ਉਨ੍ਹਾਂ ਵਰਗੇ ਦਿਵਿਆਂਗ ਸ਼ਰਧਾਲੂਆਂ ਨੂੰ ਕੋਈ ਵੱਡੀ ਦਿੱਕਤ ਪੇਸ਼ ਨਹੀਂ ਆਈ। ਸ਼ਰਧਾਲੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਸਭ ਭੋਲੇਨਾਥ ਦੀ ਕਿਰਪਾ ਸਦਕਾ ਹੀ ਸੰਭਵ ਹੋ ਸਕਿਆ ਹੈ। ਉਸ ਦੀ ਮਨੋਕਾਮਨਾ ਹੈ ਕਿ ਉਹ ਹਮੇਸ਼ਾ ਤੰਦਰੁਸਤ ਰਹੇ ਅਤੇ ਭਗਵਾਨ ਦੀ ਕਿਰਪਾ ਨਾਲ ਇਸੇ ਤਰ੍ਹਾਂ ਚੱਲਦਾ-ਫਿਰਦਾ ਰਹੇ, ਤਾਂ ਜੋ ਉਸ ਨੂੰ ਕਿਸੇ ਹੋਰ ਦੇ ਸਹਾਰੇ ਦੀ ਲੋੜ ਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇੰਡੋਨੇਸ਼ੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਲਈ ਰਵਾਨਾ
NEXT STORY