ਸ਼੍ਰੀਨਗਰ— ਅਮਰਨਾਥ ਯਾਤਰਾ ਲਈ ਜੰਮੂ ਕਸ਼ਮੀਰ ਦੇ ਬਾਲਟਾਲ ਅਤੇ ਨੁਨਵਾਨ ਪਹਿਲਗਾਮ ਆਧਾਰ ਕੈਂਪਾਂ ਤੋਂ ਸੋਮਵਾਰ ਨੂੰ ਸ਼ਰਧਾਲੂਆਂ ਦਾ ਇਕ ਹੋਰ ਜੱਥਾ ਪਵਿੱਤਰ ਗੁਫਾ ਦੇ ਦਰਸ਼ਨ ਲਈ ਰਵਾਨਾ ਹੋ ਗਿਆ ਹੈ। ਪਿਛਲੇ ਮਹੀਨੇ 28 ਜੂਨ ਤੋਂ ਸ਼ੁਰੂ ਹੋਈ 60 ਦਿਨ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ 'ਚ ਹੁਣ ਤੱਕ 15,000 ਸ਼ਰਧਾਲੂ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।

ਸੋਮਵਾਰ ਦੀ ਸਵੇਰੇ ਵੀ ਵੱਡੀ ਸੰਖਿਆ 'ਚ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਇਕ ਹੋਰ ਜੱਥਾ ਭੇਜਿਆ ਗਿਆ ਹੈ, ਜਿਸ 'ਚ ਔਰਤਾਂ ਅਤੇ ਸਾਧੂ ਸ਼ਾਮਲ ਹਨ।
ਸ਼ਰਧਾਲੂ 14 ਕਿਲੋਮੀਟਰ ਦੀ ਪਹਾੜੀ ਯਾਤਰਾ ਦੇ ਬਾਅਦ ਅੱਜ ਦੁਪਹਿਰ ਪਵਿੱਤਰ ਅਮਰਨਾਥ ਗੁਫਾ ਪੁੱਜਣਗੇ। ਇਨ੍ਹਾਂ 'ਚ ਜ਼ਿਆਦਾਤਰ ਸ਼ਰਧਾਲੂ ਗੁਫਾ 'ਚ ਹਿਮ ਸ਼ਿਵਲਿੰਗ ਦੇ ਦਰਸ਼ਨ ਦੇ ਬਾਅਦ ਵਾਪਸ ਆਉਣ ਦੀ ਕੋਸ਼ਿਸ਼ ਕਰਨਗੇ ਜਦਕਿ ਹੋਰ ਕੈਂਪਾਂ 'ਚ ਠਹਿਰਣਗੇ।
ਟ੍ਰੋੋਲਿੰਗ 'ਤੇ ਸਸ਼ਮਾ ਨੇ ਕਰਵਾਇਆ ਆਨਲਾਈਨ ਸਰਵੇ, ਸਮਰਥਨ 'ਚ ਉਤਰੇ ਯੂਜ਼ਰਸ
NEXT STORY