ਸ੍ਰੀਨਗਰ : ਦੱਖਣੀ ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਤੀਰਥ ਸਥਾਨ ਦੀ ਸਾਲਾਨਾ ਯਾਤਰਾ ਸ਼ੁੱਕਰਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ। ਯਾਤਰਾ ਸ਼ੁਰੂ ਹੁੰਦੇ ਸਾਰ ਹੀ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਵਲੋਂ ਹਰ ਹਰ ਮਹਾਦੇਵ ਦੇ ਜੈਕਾਰੇ ਲਗਾਏ ਗਏ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ। ਇਹ ਯਾਤਰਾ ਬਾਲਟਾਲ ਅਤੇ ਨੂਨਵਾਨ ਦੇ ਦੋ ਬੇਸ ਕੈਂਪਾਂ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨਾਲ ਸ਼ੁਰੂ ਹੋਈ, ਜੋ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਉੱਚੀ ਗੁਫਾ ਤੀਰਥ ਸਥਾਨ ਦੇ ਦਰਸ਼ਨ ਕਰਨ ਲਈ ਰਵਾਨਾ ਹੋਏ, ਜਿੱਥੇ ਕੁਦਰਤੀ ਤੌਰ 'ਤੇ ਬਣਿਆ ਬਰਫ਼ ਦਾ ਸ਼ਿਵਲਿੰਗ ਹੈ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ

#WATCH | Baltal, J&K | Devotees begin their trek towards the Holy Cave of Shri Amarnathji from Baltal base camp pic.twitter.com/c57Eb7tuIB
— ANI (@ANI) July 3, 2026
ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਸਵੇਰੇ ਤੜਕੇ ਦੋ ਰੂਟਾਂ - ਰਵਾਇਤੀ 48 ਕਿਲੋਮੀਟਰ ਨੂਨਵਾਨ-ਪਹਿਲਗਾਮ ਰੂਟ ਅਤੇ 14 ਕਿਲੋਮੀਟਰ ਬਾਲਟਾਲ ਰੂਟ - ਰਾਹੀਂ ਸ਼ੁਰੂ ਹੋਈ। ਇਸ ਦੌਰਾਨ ਰਾਤ ਨੂੰ ਭਾਰੀ ਮੀਂਹ ਪਿਆ ਅਤੇ ਯਾਤਰਾ ਦੌਰਾਨ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਸਬੰਧਤ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੇ ਬੇਸ ਕੈਂਪਾਂ ਤੋਂ ਸਮੂਹਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤਾਂ ਮਾਹੌਲ 'ਬਮ ਬਮ ਭੋਲੇ' ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸ਼ਰਧਾਲੂਆਂ ਦਾ ਜੱਥਾ, ਜਿਸ ਵਿੱਚ ਪੁਰਸ਼, ਔਰਤਾਂ ਅਤੇ ਸਾਧੂ ਸ਼ਾਮਲ ਸਨ, ਸਵੇਰੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਦੇ ਨੂਨਵਾਨ ਬੇਸ ਕੈਂਪ ਅਤੇ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਾਰਗ ਦੇ ਬਾਲਟਾਲ ਬੇਸ ਕੈਂਪ ਤੋਂ ਰਵਾਨਾ ਹੋਇਆ।
ਪੜ੍ਹੋ ਇਹ ਵੀ - ਨਹੀਂ ਦੇਖਿਆ ਹੋਣਾ ਅਜਿਹਾ ਐਕਸੀਡੈਂਟ! ਰੇਲਿੰਗ ਪਾਰ ਕਰ ਸਰੀਏ 'ਚ ਫ਼ਸ ਗਈ ਗੱਡੀ, ਸੈਲਾਨੀ ਦੀ ਮੌਤ

ਵੀਰਵਾਰ ਨੂੰ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਵਿੱਚ ਯਾਤਰਾ ਬੇਸ ਕੈਂਪ ਤੋਂ 4,809 ਤੋਂ ਵੱਧ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼ਰਧਾਲੂ ਦੁਪਹਿਰ ਨੂੰ ਕਸ਼ਮੀਰ ਘਾਟੀ ਪਹੁੰਚੇ, ਜਿਥੇ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੁਆਰਾ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਅਤੇ ਹੋਰ ਅਰਧ ਸੈਨਿਕ ਬਲਾਂ ਦੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਪੜ੍ਹੋ ਇਹ ਵੀ - 19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

ਹਵਾਈ ਨਿਗਰਾਨੀ ਵੀ ਕੀਤੀ ਜਾਵੇਗੀ। 57 ਦਿਨਾਂ ਦੀ ਇਹ ਯਾਤਰਾ 28 ਅਗਸਤ ਨੂੰ ਸਮਾਪਤ ਹੋਵੇਗੀ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਹਰੇਕ ਸ਼ਰਧਾਲੂ ਨੂੰ ਅਮਰਨਾਥ ਯਾਤਰਾ ਕਰਨ ਦਾ ਮੌਕਾ ਮਿਲੇਗਾ, ਪਰ ਇਹ ਨਿਰਧਾਰਤ ਪ੍ਰਕਿਰਿਆ ਅਤੇ ਉਪਲਬਧ ਸਮਰੱਥਾ ਅਨੁਸਾਰ ਹੀ ਸੰਭਵ ਹੋਵੇਗਾ।
ਪੜ੍ਹੋ ਇਹ ਵੀ - ਔਰਤਾਂ ਦੇ ਖਾਤਿਆਂ 'ਚ ਆਏ 3-3 ਹਜ਼ਾਰ ਰੁਪਏ, CM ਸ਼ੁਭੇਂਦੂ ਵਲੋਂ ਅੰਨਪੂਰਨਾ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਰਾਸ਼ਟਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਔਰਤਾਂ ਵੀ ਕਹਾਉਣਗੀਆਂ 'ਕਿਸਾਨ', ਦੇਸ਼ 'ਚ ਇਤਿਹਾਸਕ ਬਿੱਲ ਪਾਸ
NEXT STORY