ਜੰਮੂ- ਸ਼੍ਰੀ ਅਮਰਨਾਥ ਯਾਤਰਾ ਅੱਜ ਯਾਨੀ ਮੰਗਲਵਾਰ ਨੂੰ 6 ਦਿਨ ਮੋਹਲੇਧਾਰ ਮੀਂਹ ਕਾਰਨ 2 ਦਿਨਾਂ ਲਈ ਰੋਕ ਦਿੱਤੀ ਗਈ ਹੈ। ਅੱਜ ਸਵੇਰੇ 5.30 ਵਜੇ ਯਾਤਰਾ ਮਾਰਗ 'ਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਇਕ ਦਿਨ ਲਈ ਬਾਲਟਾਲ ਮਾਰਗ ਅਤੇ 2 ਦਿਨ ਲਈ ਪਹਿਲਗਾਮ ਮਾਰਗ ਤੋਂ ਯਾਤਰਾ ਰੋਕੀ ਗਈ ਹੈ। ਹਜ਼ਾਰਾਂ ਸ਼ਰਧਾਲੂ ਰਸਤੇ 'ਚ ਫਸੇ ਹੋਏ ਹਨ, ਜੋ ਸ਼ਰਧਾਲੂ ਸਵੇਰੇ ਬਾਲਟਾਲ ਤੋਂ ਦਰਸ਼ਨ ਲਈ ਨਿਕਲ ਚੁਕੇ ਸਨ ਉਹ ਰਸਤੇ 'ਚ ਹੀ ਰੁਕ ਗਏ ਹਨ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ; ‘ਜੈ ਭੋਲਨਾਥ’ ਦੇ ਜੈਕਾਰਿਆਂ ਨਾਲ 7 ਹਜ਼ਾਰ ਤੋਂ ਵਧੇਰੇ ਸ਼ਰਧਾਲੂਆਂ ਦਾ 6ਵਾਂ ਜਥਾ ਰਵਾਨਾ
ਉੱਥੇ ਹੀ ਹੈਲੀਕਾਪਟਰ ਸੇਵਾ ਵੀ ਪ੍ਰਭਾਵਿਤ ਹੋਈ ਹੈ। ਦਰਅਸਲ ਜ਼ਮੀਨ ਖਿੱਸਕਣ ਦੇ ਖ਼ਦਸ਼ੇ ਕਾਰਨ ਪ੍ਰਸ਼ਾਸਨ ਨੇ ਬਾਲਟਾਲ ਅਤੇ ਪਹਿਲਗਾਮ ਮਾਰਗਾਂ ਤੋਂ ਅੱਜ ਸਵੇਰੇ ਰਵਾਨਾ ਹੋਣ ਵਾਲੀ ਯਾਤਰਾ ਮੁਲਤਵੀ ਕਰ ਦਿੱਤੀ ਹੈ। ਦੂਜੇ ਪਾਸੇ ਯਾਤਰੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਾਫ਼ੀ ਗਰਮੀ ਪੈ ਰਹੀ ਸੀ। ਗੁਫ਼ਾ 'ਤੇ ਜਾਣ ਵਾਲੇ ਰਸਤੇ 'ਚ ਕਾਫ਼ੀ ਧੂੜ ਵੀ ਉੱਡ ਰਹੀ ਸੀ। ਉੱਥੇ ਹੀ ਸਵੇਰੇ ਮੀਂਹ ਪੈਣ ਨਾਲ ਸਰਦੀ ਪੈ ਗਈ ਹੈ ਅਤੇ ਯਾਤਰੀਆਂ ਨੇ ਗਰਮ ਕੱਪੜੇ ਕੱਢ ਲਏ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਾਮਿਲਨਾਡੂ ਦੇ CM ਦੀ ਕੇਂਦਰ ਤੋਂ ਅਪੀਲ, 12 ਮਛੇਰਿਆਂ ਦੀ ਤੁਰੰਤ ਰਿਹਾਈ ਕਰੇ ਯਕੀਨੀ
NEXT STORY