ਜੰਮੂ- ਜੰਮੂ-ਕਸ਼ਮੀਰ ’ਚ ਅਮਰਨਾਥ ਗੁਫ਼ਾ ’ਚ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ 7 ਹਜ਼ਾਰ ਤੋਂ ਵਧੇਰੇ ਸ਼ਰਧਾਲੂਆਂ ਦਾ 6ਵਾਂ ਜਥਾ ਸੋਮਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪਾਂ ਲਈ ਇੱਥੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ ਸਖ਼ਤ ਸੁਰੱਖਿਆ ਦਰਮਿਆਨ 332 ਵਾਹਨਾਂ ਦੇ ਕਾਫ਼ਲੇ ’ਚ ਕੁੱਲ 7,282 ਸ਼ਰਧਾਲੂ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਏ। ਇਨ੍ਹਾਂ ’ਚ 5,866 ਪੁਰਸ਼, 1,206 ਔਰਤਾਂ, 22 ਬੱਚੇ ਅਤੇ 179 ਸਾਧੂ ਅਤੇ 9 ਸਾਧਵੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬਾਲਟਾਲ ਲਈ ਜਾਣ ਵਾਲੇ 2,901 ਸ਼ਰਧਾਲੂ ਸਭ ਤੋਂ ਪਹਿਲਾਂ 150 ਵਾਹਨਾਂ ’ਚ ਤੜਕੇ ਕਰੀਬ 3.40 ਵਜੇ ਰਵਾਨਾ ਹੋਏ। ਇਸ ਤੋਂ ਬਾਅਦ ਪਹਿਲਗਾਮ ਲਈ 4,381 ਸ਼ਰਧਾਲੂਆਂ ਨੂੰ ਲੈ ਕੇ 182 ਵਾਹਨਾਂ ਦਾ ਦੂਜਾ ਕਾਫਲਾ ਨਿਕਲਿਆ। ਦੱਸ ਦੇਈਏ ਕਿ ਸਾਲਾਨਾ 43 ਦਿਨਾਂ ਅਮਰਨਾਥ ਯਾਤਰਾ 30 ਜੂਨ ਨੂੰ ਸ਼ੁਰੂ ਹੋਈ ਹੈ, ਜੋ ਕਿ 11 ਅਗਸਤ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ। ਯਾਤਰਾ ਦੋਹਾਂ ਆਧਾਰ ਕੈਂਪਾਂ- ਦੱਖਣੀ ਕਸ਼ਮੀਰ ਦੇ ਅਨੰਤਨਾਗ ’ਚ 48 ਕਿਲੋਮੀਟਰ ਦੇ ਨੁਨਵਾਨ-ਪਹਿਲਗਾਮ ਮਾਰਗ ਅਤੇ ਮੱਧ ਕਸ਼ਮੀਰ ਦੇ ਗਾਂਦੇਰਬਲ ’ਚ 14 ਕਿਲੋਮੀਟਰ ਦੇ ਬਾਲਟਾਲ ਮਾਰਗ ਤੋਂ ਸ਼ੁਰੂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੱਕ 52,000 ਤੋਂ ਵੱਧ ਸ਼ਰਧਾਲੂਆਂ ਨੇ ਗੁਫ਼ਾ ’ਚ ਕੁਦਰਤੀ ਰੂਪ ਨਾਲ ਬਣੇ ਬਰਫ਼ ਦੇ ਸ਼ਿਵਲਿੰਗ ਦੀ ਪੂਜਾ ਕੀਤੀ।
ਡੇਂਗੂ ਨੂੰ ਲੈ ਕੇ MCD ਦਾ ਅਲਰਟ- ਘਰਾਂ, ਫੈਕਟਰੀਆਂ ਨੇੜੇ ਮੱਛਰਾਂ ਦਾ ਲਾਰਵਾ ਮਿਲਣ 'ਤੇ ਲੱਗੇਗਾ ਡਬਲ ਜੁਰਮਾਨਾ
NEXT STORY