ਜੰਮੂ- ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਦੇਖਦੇ ਹੋਏ ਸ਼੍ਰਾਈਨ ਬੋਰਡ ਨੇ ਇਸ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਹੁਣ ਇਹ ਯਾਤਰਾ ਤੈਅਸ਼ੁਦਾ ਸਮੇਂ 23 ਜੂਨ ਨੂੰ ਹੀ ਹੋਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 38ਵੀਂ ਬੋਰਡ ਦੀ ਮੀਟਿੰਗ ਹੋਈ, ਜਿਸ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਜਾਵੇ ਅਤੇ ਇਸ ਫੈਸਲੇ ਦੀ ਜਾਣਕਾਰੀ ਸ਼ਾਮ ਨੂੰ ਜੰਮੂ-ਕਸ਼ਮੀਰ ਦੇ ਲੋਕ ਸੰਪਰਕ ਵਿਭਾਗ ਨੂੰ ਦਿੱਤੀ ਗਈ ਪਰ ਜਿਵੇਂ ਹੀ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ ਤਾਂ ਇਸ ਤੋਂ 1 ਘੰਟੇ ਬਾਅਦ ਫੈਸਲੇ ਨੂੰ ਬਦਲ ਲਿਆ ਗਿਆ ਅਤੇ ਕਿਹਾ ਗਿਆ ਕਿ ਅਮਰਨਾਥ ਯਾਤਰਾ 23 ਜੂਨ ਨੂੰ ਆਪਣੇ ਤੈਅ ਸਮੇਂ ਮੁਤਾਬਕ ਹੀ ਹੋਵੇਗੀ ਅਤੇ ਪ੍ਰੈਸ ਰਿਲੀਜ਼ ਨੂੰ ਵਾਪਸ ਲੈ ਲਿਆ ਗਿਆ ਹੈ।
ਦੱਸ ਦਈਏ ਕਿ ਸ਼ੁਰੂ ਯਾਤਰਾ ਰੱਦ ਕਰਨ ਦਾ ਫੈਸਲਾ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਲਿਆ ਗਿਆ ਸੀ। ਜੰਮੂ 'ਚ ਰਾਜਭਵਨ ਵਿਚ ਬੁੱਧਵਾਰ ਨੂੰ ਹੋਈ ਇਕ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਐਲ.ਜੀ. ਅਤੇ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਗਿਰੀਸ਼ ਚੰਦਰ ਮੁਰਮੂ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ। ਦੱਸਿਆ ਗਿਆ ਹੈ ਕਿ ਪੂਰੀ ਕਸ਼ਮੀਰ ਘਾਟੀ ਵਿਚ ਜਿੱਥੋਂ-ਜਿੱਥੋਂ ਹੋ ਕੇ ਅਮਰਨਾਥ ਯਾਤਰਾ ਲਈ ਸ਼ਰਧਾਲੂ ਲੰਘਦੇ ਹਨ, ਉਥੇ 77 ਕੋਰੋਨਾ ਰੈੱਡ ਜ਼ੋਨ ਹਨ। ਇਸ ਦੀ ਵਜ੍ਹਾ ਨਾਲ ਲੰਗਰਾਂ ਦੀ ਸਥਾਪਨਾ, ਮੈਡੀਕਲ ਸਹੂਲਤਾਂ, ਕੈਂਪ ਲਗਾਉਣਾ, ਸਾਮਾਨ ਦੀ ਆਵਾਜਾਈ, ਰਸਤੇ 'ਤੇ ਪਈ ਬਰਫ ਨੂੰ ਹਟਾਉਣਾ ਸੰਭਵ ਨਹੀਂ ਹੈ।
J&K : ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ 'ਚ 4 ਅੱਤਵਾਦੀ ਢੇਰ
NEXT STORY