ਅਮੇਠੀ (ਯੂਪੀ) : ਅਮੇਠੀ ਜ਼ਿਲ੍ਹੇ ਦੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਇੱਕ ਪਿਕਅੱਪ ਅਤੇ ਐਂਬੂਲੈਂਸ ਵਿਚਕਾਰ ਹੋਈ ਜ਼ਬਰਦਸਤ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁਕੁਲ ਬਾਜ਼ਾਰ ਥਾਣਾ ਖੇਤਰ ਦੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਉਸ ਸਮੇਂ ਵਾਪਰੀ, ਜਦੋਂ ਹਰਿਆਣਾ ਤੋਂ ਬਿਹਾਰ ਦੇ ਸਮਸਤੀਪੁਰ ਜਾ ਰਹੀ ਇੱਕ ਐਂਬੂਲੈਂਸ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਥਿਤ ਤੌਰ 'ਤੇ ਇੱਕ ਪਿਕਅੱਪ ਵਾਹਨ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਕਹਿਰ ਬਣ ਕੇ ਡਿੱਗੀ ਬਿਜਲੀ, ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ
ਪੁਲਸ ਸਟੇਸ਼ਨ ਇੰਚਾਰਜ ਅਭਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਐਂਬੂਲੈਂਸ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਗੌਰੀਗੰਜ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਰਾਜਕੁਮਾਰ ਸ਼ਰਮਾ ਉਰਫ਼ ਸਤੀਸ਼ ਸ਼ਰਮਾ, ਰਵੀ ਸ਼ਰਮਾ, ਫੂਲੋ ਸ਼ਰਮਾ, ਬਿਹਾਰ ਦੇ ਵਸਨੀਕ ਅਤੇ ਸਰਫਰਾਜ਼ ਅਤੇ ਆਬਿਦ, ਹਰਿਆਣਾ ਦੇ ਵਸਨੀਕ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਸ਼ੰਭੂ ਰਾਏ, ਬਿਹਾਰ ਦੇ ਵਸਨੀਕ ਵਜੋਂ ਹੋਈ ਹੈ।
ਇਹ ਵੀ ਪੜ੍ਹੋ : Breaking : ਕੇਦਾਰਨਾਥ 'ਚ ਹੈਲੀਕਾਪਟਰ ਕਰੈਸ਼, 7 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਵਧੀਕ ਪੁਲਸ ਸੁਪਰਡੈਂਟ (ਏਐਸਪੀ) ਸ਼ੈਲੇਂਦਰ ਕੁਮਾਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਂਬੂਲੈਂਸ ਸਮਸਤੀਪੁਰ ਦੇ ਵਸਨੀਕ ਅਸ਼ੋਕ ਸ਼ਰਮਾ ਦੀ ਲਾਸ਼ ਨੂੰ ਹਰਿਆਣਾ ਤੋਂ ਬਿਹਾਰ ਲੈ ਜਾ ਰਹੀ ਸੀ ਅਤੇ ਗੱਡੀ ਵਿੱਚ ਦੋ ਡਰਾਈਵਰ ਅਤੇ ਚਾਰ ਪਰਿਵਾਰਕ ਮੈਂਬਰ ਸਨ। ਏਐਸਪੀ ਨੇ ਦੱਸਿਆ ਕਿ ਹਾਦਸਾਗ੍ਰਸਤ ਗੱਡੀ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਹਾਜ਼ ਹਾਦਸੇ ਦੇ ਮਲਵੇ 'ਚੋਂ ਸੁਰੱਖਿਅਤ ਮਿਲੇ 'ਲੱਡੂ ਗੋਪਾਲ', ਵੀਡੀਓ ਕਰ ਦੇਵੇਗੀ ਭਾਵੁਕ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, IMD ਵਲੋਂ 'ਯੈਲੋ ਅਲਰਟ' ਜਾਰੀ
NEXT STORY