ਸੋਨੀਪਤ– ਪ੍ਰਸ਼ਾਸਨ ਦੁਆਰਾ ਨਿੱਜੀ ਹਸਪਤਾਲਾਂ ਅਤੇ ਐਂਬੂਲੈਂਸ ਲਈ ਕੀਮਤ ਤੈਅ ਕਰ ਦਿੱਤੇ ਗਏ ਹਨ। ਇਸ ਦੇ ਬਾਵਜੂਦ ਮਰੀਜ਼ਾਂ ਕੋਲੋਂ ਜ਼ਿਆਦਾ ਪੈਸੇ ਵਸੂਲਣ ਦੇ ਮਾਮਲੇ ਰੁਕ ਨਹੀਂ ਰਹੇ। ਜ਼ਿਲ੍ਹੇ ’ਚ ਇਕ ਵਾਰ ਫਿਰ ਤੋਂ ਨਿੱਜੀ ਹਸਪਤਾਲ ਅਤੇ ਐਂਬੂਲੈਂਸ ਚਾਲਕਾਂ ਦੁਆਰਾ ਜ਼ਿਾਦਾ ਪੈਸੇ ਵਸੂਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸ਼ਿਕਾਇਤ ਕਰਤਾ ਨਰੇਸ਼ ਵਰਮਾ ਨੇ ਦੱਸਿਆ ਕਿ 22 ਅਪ੍ਰੈਲ ਨੂੰ ਉਸ ਦੇ ਭਰਾ ਮਹੇਸ਼ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਸ ਨੂੰ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਆਈਸੋਲੇਸ਼ਨ ਵਾਰਡ ’ਚ 2 ਦਿਨਾਂ ਤਕ ਰੱਖਿਆ ਗਿਆ। ਉਥੇ ਪੀੜਤ ਦੇ ਪਰਿਵਾਰ ਕੋਲੋਂ ਹਸਪਤਾਲ ਨੇ 2 ਦਿਨਾਂ ’ਚ 73,500 ਰੁਪਏ ਵਸੂਲ ਲਏ। ਇੰਨਾ ਹੀ ਨਹੀਂ ਮਰੀਜ਼ ਦੀ ਸਿਹਤ ਵਿਗੜਨ ’ਤੇ ਉਸ ਨੂੰ ਪਾਨੀਪਤ ਲਿਜਾਉਣ ’ਤੇ ਨਿੱਜੀ ਐਂਬੂਲੈਂਸ ਚਾਲਕਾਂ ਨੇ 57,600 ਰੁਪਏ ਵਸੂਲ ਲਏ ਜੋ ਤੈਅ ਕਿਰਾਏ ਤੋਂ ਕਈ ਗੁਣਾ ਜ਼ਿਆਦਾ ਹੈ। ਪੀੜਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਅਤੇ ਡੀ.ਸੀ. ਨੂੰ ਦਿੱਤੀ ਹੈ ਅਤੇ ਐਂਬੂਲੈਂਸ ਚਾਲਕ ਅਤੇ ਨਿੱਜੀ ਹਸਪਤਾਲ ’ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਚੱਕਰਵਾਤ ‘ਤੌਕਤੇ’ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੋਦੀ ਕਰਨਗੇ ਬੈਠਕ
NEXT STORY