ਬੇਂਗਲੁਰੂ– ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਐਤਵਾਰ ਨੂੰ ਦਲ-ਬਦਲ ਰੋਕੂ ਕਾਨੂੰਨ ਵਿਚ ਖਾਮੀਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਖਾਮੀਆਂ ਕਾਰਨ ਵੱਡੀ ਗਿਣਤੀ ਵਿਚ ਜਨ ਪ੍ਰਤੀਨਿਧੀ ਇਕੱਠੇ ਦਲ-ਬਦਲ ਕਰਦੇ ਹਨ। ਉਨ੍ਹਾਂ ਇਸ ਕਾਨੂੰਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਵਿਚ ਸੋਧ ਦੀ ਵਕਾਲਤ ਕੀਤੀ। ਨਾਇਡੂ ਨੇ ਨਵੇਂ ਭਾਰਤ ਵਿਚ ਮੀਡੀਆ ਦੀ ਭੂਮਿਕਾ ’ਤੇ ਬਿਆਨ ਦਿੰਦੇ ਹੋਏ ਕਿਹਾ ਕਿ ਦਲ-ਬਦਲ ਰੋਕੂ ਕਾਨੂੰਨ ਵਿਚ ਕੁਝ ਖਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ ਤਾਂ ਜੋ ਜਨ ਪ੍ਰਤੀਨਿਧੀਆਂ ਦੇ ਦਲ-ਬਦਲ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਇਕੱਠੇ ਵੱਡੀ ਗਿਣਤੀ ਵਿਚ ਦਲ ਬਦਲਣ ਦੀ ਇਜਾਜ਼ਤ ਦਿੰਦਾ ਹੈ ਪਰ ਥੋੜੀ ਗਿਣਤੀ ਵਿਚ ਦਲ-ਬਦਲ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਲੋਕ ਗਿਣਤੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ : IPL 2022 'ਚ ਕੇ. ਐੱਲ. ਰਾਹੁਲ ਦੇ ਪ੍ਰਦਰਸ਼ਨ ਦੇ ਮੁਰੀਦ ਹੋਏ ਗਾਵਸਕਰ ਤੇ ਰਵੀ ਸ਼ਾਸਤਰੀ, ਕੀਤੀ ਰੱਜ ਕੇ ਸ਼ਲਾਘਾ
ਉਪ ਰਾਸ਼ਟਰਪਤੀ ਨੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਇਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਜਾਣ ਦੀ ਬਜਾਏ ਅਸਤੀਫਾ ਦੇਣ ਅਤੇ ਮੁੜ ਚੁਣੇ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਚੁਣੇ ਹੋਏ ਪ੍ਰਤੀਨਿਧੀ ਪਾਰਟੀ ਛੱਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਫਿਰ ਚੁਣੇ ਜਾਣਾ ਚਾਹੀਦਾ ਹੈ। ਨਾਇਡੂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਜਦੋਂ ਅਸੀਂ ਅਸਲ ਵਿਚ ਮੌਜੂਦਾ ਦਲ-ਬਦਲ ਰੋਕੂ ਕਾਨੂੰਨ ਵਿਚ ਸੋਧ ਕਰੀਏ ਕਿਉਂਕਿ ਇਸ ਵਿਚ ਕੁਝ ਖਾਮੀਆਂ ਹਨ। ਉਨ੍ਹਾਂ ਦਲ-ਬਦਲ ਖਿਲਾਫ ਦਾਇਰ ਮਾਮਲਿਆਂ ਨੂੰ ਸਦਨ ਦੇ ਸਪੀਕਰਾਂ, ਚੇਅਰਮੈਨਾਂ ਅਤੇ ਅਦਾਲਤਾਂ ਵਲੋਂ ਸਾਲਾਂ ਤੱਕ ਪੈਂਡਿੰਗ ਰੱਖੇ ਜਾਣ ਨੂੰ ਲੈ ਕੇ ਵੀ ਨਾਖੁਸ਼ੀ ਜ਼ਾਹਿਰ ਕੀਤੀ।
ਇਹ ਖ਼ਬਰ ਪੜ੍ਹੋ- CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਜਧਾਨੀ ਦਿੱਲੀ 'ਚ ਮਿਲਿਆ ਹੈਂਡ ਗ੍ਰਨੇਡ, ਫੈਲੀ ਦਹਿਸ਼ਤ (ਵੀਡੀਓ)
NEXT STORY