ਵਾਸ਼ਿੰਗਟਨ/ਨਵੀਂ ਦਿੱਲੀ (ਭਾਸ਼ਾ)— ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਇਕ ਬੈਠਕ ਦਾ ਆਯੋਜਨ ਕੀਤਾ ਗਿਆ। 'ਓਵਰਸੀਜ ਫਰੈਂਡਸ ਆਫ ਦੀ ਬੀ.ਜੇ.ਪੀ.' (ਓ.ਐੱਫ.ਬੀ.ਜੇ.ਪੀ.) ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਹਿਊਸਟਨ ਵਿਚ ਭਾਰਤ ਦੇ ਵਣਜ ਦੂਤ ਅਨੁਪਮ ਰਾਏ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਸਨ। ਉਨ੍ਹਾਂ ਨੇ ਵਾਜਪਾਈ ਨੂੰ ਸਾਲ 1996 ਵਿਚ ਸੰਸਦ ਵਿਚ ਦਿੱਤੇ ਗਏ ਪ੍ਰੇਰਕ ਭਾਸ਼ਣ ਲਈ ਯਾਦ ਕੀਤਾ। ਰਾਏ ਨੇ ਕਿਹਾ,''ਅਟਲ ਜੀ ਨੇ ਸਾਰਿਆਂ ਨੂੰ ਰਸਤਾ ਦਿਖਾਇਆ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠਿਆਂ ਰੱਖਿਆ। ਉਨ੍ਹਾਂ ਨੇ ਦੇਸ਼ ਲਈ ਪੋਖਰਨ ਵਿਚ ਪਰਮਾਣੂ ਪਰੀਖਣ ਕਰ ਕੇ ਦੇਸ਼ ਲਈ ਆਪਣਾ ਅਟੁੱਟ ਪਿਆਰ ਦਿਖਾਇਆ। ਉਹ ਉਦੋਂ ਭਾਰਤ ਅਤੇ ਅਮਰੀਕਾ ਨੂੰ ਇਕੱਠੇ ਲੈ ਕੇ ਆਏ ਜਦੋਂ ਭਾਰਤ ਨਾ ਤਾਂ ਵੱਧਦੀ ਹੋਈ ਅਰਥਵਿਵਸਥਾ ਸੀ ਅਤੇ ਨਾ ਹੀ ਇਕ ਵੱਡੀ ਸ਼ਕਤੀ।''
ਮਹਾਰਾਸ਼ਟਰ ਏ. ਟੀ. ਐੱਸ. ਨੇ ਸਨਾਤਨ ਸੰਸਥਾ 'ਤੇ ਬੈਨ ਲਗਾਉਣ ਲਈ ਤਿਆਰ ਕੀਤਾ ਨਵਾਂ ਡੌਜ਼ੀਅਰ
NEXT STORY