ਅਮੇਠੀ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਜਾਮੋ ਖੇਤਰ 'ਚ ਮੰਗਲਵਾਰ ਦੇਰ ਰਾਤ ਇੱਕ ਇਮਾਰਤ 'ਚ ਸ਼ੱਕੀ ਹਾਲਾਤਾਂ 'ਚ ਹੋਏ ਭਿਆਨਕ ਵਿਸਫੋਟ ਕਾਰਨ ਪੂਰਾ ਇਲਾਕਾ ਦਹਿਲ ਗਿਆ। ਇਸ ਧਮਾਕੇ ਕਾਰਨ ਪੂਰੀ ਇਮਾਰਤ ਮਲਬੇ 'ਚ ਤਬਦੀਲ ਹੋ ਗਈ।
ਇਸ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਗੌਰੀਗੰਜ ਥਾਣਾ ਖੇਤਰ ਦੇ ਬਸਤੀ ਦੇਈ ਪਿੰਡ ਦੇ ਰਹਿਣ ਵਾਲੇ ਸਤੀਸ਼ ਤਿਵਾਰੀ (37) ਵਜੋਂ ਹੋਈ ਹੈ, ਜਦਕਿ ਬਲਰਾਮ ਪਾਂਡੇ ਜ਼ਖਮੀ ਹੋਏ ਹਨ। ਇਹ ਹਾਦਸਾ ਜਾਮੋ ਕਸਬੇ ਦੇ ਭਾਦਰ ਰੋਡ 'ਤੇ ਸਥਿਤ ਸ਼ਿਵ ਮਹੇਸ਼ ਪਾਂਡੇ ਦੀ ਇਮਾਰਤ 'ਚ ਹੋਇਆ। ਮ੍ਰਿਤਕ ਅਤੇ ਜ਼ਖਮੀ ਦੋਵੇਂ ਇਸ ਇਮਾਰਤ ਨੂੰ ਸਾਂਝੇ ਤੌਰ 'ਤੇ ਕੋਲਡਡ੍ਰਿੰਕ ਦੇ ਕਾਰੋਬਾਰ ਲਈ ਕਿਰਾਏ 'ਤੇ ਲਿਆ ਸੀ ਅਤੇ ਇਸ ਵਿੱਚ ਕੋਲਡਡ੍ਰਿੰਕ ਦਾ ਗੋਦਾਮ ਬਣਾਇਆ ਹੋਇਆ ਸੀ।
ਤਾਲਾ ਖੋਲ੍ਹਦੇ ਹੀ ਹੋਇਆ ਧਮਾਕਾ
ਹਸਪਤਾਲ ਵਿੱਚ ਭਰਤੀ ਜ਼ਖਮੀ ਬਲਰਾਮ ਪਾਂਡੇ ਨੇ ਦੱਸਿਆ ਕਿ ਜਿਵੇਂ ਹੀ ਉਹ ਗੋਦਾਮ ਦਾ ਤਾਲਾ ਖੋਲ੍ਹ ਰਹੇ ਸਨ, ਉਸੇ ਸਮੇਂ ਗੋਦਾਮ ਵਿੱਚ ਜ਼ੋਰਦਾਰ ਵਿਸਫੋਟ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਸਭ ਅਚਾਨਕ ਹੋਇਆ ਅਤੇ ਪੂਰੀ ਇਮਾਰਤ ਦੇਖਦੇ ਹੀ ਦੇਖਦੇ ਮਲਬਾ ਬਣ ਗਈ। ਥਾਣਾ ਮੁਖੀ ਜਾਮੋ, ਵਿਨੋਦ ਕੁਮਾਰ ਸਿੰਘ ਨੇ ਦੱਸਿਆ ਕਿ ਜ਼ਖਮੀ ਨੂੰ ਤੁਰੰਤ ਇਲਾਜ ਲਈ ਭੇਜਿਆ ਗਿਆ। ਇਸ ਦੇ ਨਾਲ ਹੀ, ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਕਿਉਂਕਿ ਮਲਬੇ ਵਿੱਚ ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਪੁਲਸ ਫਿਲਹਾਲ ਵਿਸਫੋਟ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਸ਼ਰਾਬ ਪੀਣ ਦੇ ਚਾਹਵਾਨਾਂ ਨੂੰ ਹੁਣ ਇੰਝ ਮਿਲੇਗਾ ਆਪਣੀ ਪਸੰਦ ਦਾ ਬ੍ਰਾਂਡ, ਕਰਨਾ ਪਵੇਗਾ ਇਹ ਕੰਮ
NEXT STORY