ਕੋਲਕਾਤਾ (ਭਾਸ਼ਾ)— 19 ਮਈ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਲਈ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਭਾਵ ਅੱਜ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ 'ਚ ਕੋਲਕਾਤਾ ਵਿਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਸ਼ਾਮ 4.30 ਮੱਧ ਕੋਲਕਾਤਾ ਦੇ ਏਸਪਲੇਨੇਡ ਇਲਾਕੇ ਤੋਂ ਸ਼ੁਰੂ ਹੋਇਆ ਅਤੇ ਉੱਤਰੀ ਕੋਲਕਾਤਾ ਵਿਚ ਸਵਾਮੀ ਵਿਵੇਕਾਨੰਦ ਭਵਨ 'ਤੇ ਜਾ ਕੇ ਖਤਮ ਹੋਇਆ।
ਸ਼ਾਹ ਕੋਲਕਾਤਾ ਤੋਂ ਭਾਜਪਾ ਉਮੀਦਵਾਰ ਰਾਹੁਲ ਸਿਨਹਾ ਅਤੇ ਦੱਖਣੀ ਕੋਲਕਾਤਾ ਤੋਂ ਪਾਰਟੀ ਉਮੀਦਵਾਰ ਚੰਦਰ ਕੁਮਾਰ ਬੋਸ ਨਾਲ ਇਕ ਟਰੱਕ 'ਤੇ ਖੜ੍ਹੇ ਹੋ ਕੇ ਸੜਕ ਕਿਨਾਰੇ ਦੋਵੇਂ ਪਾਸਿਓਂ ਮੌਜੂਦ ਲੋਕਾਂ ਦੀ ਭੀੜ ਦਾ ਹੱਥ ਹਿਲਾ ਕੇ ਸਵਾਗਤ ਕਰ ਰਹੇ ਸਨ। ਭਾਜਪਾ ਪ੍ਰਧਾਨ ਦੇ ਕਾਫਿਲੇ ਦੇ ਅੱਗੇ ਸੂਬੇ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਂਕੀਆਂ ਚੱਲ ਰਹੀਆਂ ਸਨ। ਭਾਜਪਾ ਦੇ ਝੰਡੇ ਲਹਿਰਾਉਂਦੇ ਹੋਏ ਪਾਰਟੀ ਦੇ ਸਮਰਥਕਾਂ ਨੇ 'ਜੈ ਸ਼੍ਰੀ ਰਾਮ', 'ਨਰਿੰਦਰ ਮੋਦੀ ਜ਼ਿੰਦਾਬਾਦ' ਅਤੇ 'ਅਮਿਤ ਸ਼ਾਹ ਜ਼ਿੰਦਾਬਾਦ' ਦੇ ਨਾਅਰੇ ਲਾਏ। ਰੋਡ ਸ਼ੋਅ ਵਿਚ ਭਗਵਾਨ ਰਾਮ ਅਤੇ ਹਨੂੰਮਾਨ ਵਾਂਗ ਸਜੇ ਲੋਕ ਵੀ ਨਜ਼ਰ ਆਏ।
ਹੁਣ ਅਮਰੀਕਾ ਨੂੰ ਪਾਲਤੂ ਜਾਨਵਰਾਂ ਦੇ ਕੱਪੜੇ ਵੀ ਐਕਸਪੋਰਟ ਕਰੇਗਾ ਭਾਰਤ
NEXT STORY