ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਇਕ ਕਮੇਟੀ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ (ਐੱਨਡੀਆਰਐੱਫ) ਦੇ ਤਹਿਤ ਸਾਲ 2024 'ਚ ਹੜ੍ਹ, ਜ਼ਮੀਨ ਖਿਸਕਣ ਅਤੇ ਚੱਕਰਵਾਤੀ ਤੂਫਾਨਾਂ ਤੋਂ ਪ੍ਰਭਾਵਿਤ ਪੰਜ ਸੂਬਿਆਂ ਨੂੰ 1554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਮਦਦ ਰਾਸ਼ੀ ਮੁਹੱਈਆ ਕਰਵਾਉਣ ਨੂੰ ਮਨਜ਼ੂਰੀ ਦਿੱਤੀ ਹੈ। ਅਧਿਕਾਰਤ ਬਿਆਨ ਦੇ ਅਨੁਸਾਰ, ਕੁੱਲ 1554.99 ਕਰੋੜ ਰੁਪਏ ਦੀ ਰਕਮ 'ਚੋਂ, ਆਂਧਰਾ ਪ੍ਰਦੇਸ਼ ਨੂੰ 608.08 ਕਰੋੜ ਰੁਪਏ, ਨਾਗਾਲੈਂਡ ਨੂੰ 170.99 ਕਰੋੜ ਰੁਪਏ, ਓਡੀਸ਼ਾ ਨੂੰ 255.24 ਕਰੋੜ ਰੁਪਏ, ਤੇਲੰਗਾਨਾ ਨੂੰ 231.75 ਕਰੋੜ ਰੁਪਏ ਅਤੇ ਤ੍ਰਿਪੁਰਾ ਨੂੰ 288.93 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ,"ਮੋਦੀ ਸਰਕਾਰ ਆਫ਼ਤ ਪ੍ਰਭਾਵਿਤ ਲੋਕਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਅੱਜ ਗ੍ਰਹਿ ਮੰਤਰਾਲਾ ਨੇ ਐੱਨ.ਡੀ.ਆਰ. ਫੰਡ ਦੇ ਅਧੀਨ ਆਂਧਰਾ ਪ੍ਰਦੇਸ਼, ਨਾਗਾਲੈਂਡ, ਓਡੀਸ਼ਾ, ਤੇਲੰਗਾਨਾ ਅਤੇ ਤ੍ਰਿਪੁਰਾ ਨੂੰ 1554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਮਦਦ ਰਾਸ਼ੀ ਨੂੰ ਮਨਜ਼ੂਰੀ ਦਿੱਤੀ। ਸਾਰੇ ਸੂਬਿਆਂ ਨੂੰ ਰਾਜ ਆਫ਼ਤ ਪ੍ਰਕਿਰਿਆ ਫੰਡ (ਐੱਸ.ਡੀ.ਆਰ. ਫੰਡ) ਦੇ ਅਧੀਨ ਪਹਿਲੇ ਹੀ 18,322.80 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਤੋਂ ਬਾਅਦ 5 ਸੂਬਿਆਂ ਨੂੰ ਇਹ ਵਾਧੂ ਮਦਦ ਰਾਸ਼ੀ ਪ੍ਰਦਾਨ ਕੀਤੀ ਗਈ ਹੈ।''

ਇਹ ਵਾਧੂ ਮਦਦ ਉਨ੍ਹਾਂ ਫੰਡਾਂ ਤੋਂ ਇਲਾਵਾ ਹੈ ਜੋ ਕੇਂਦਰ ਸਰਕਾਰ ਪਹਿਲਾਂ ਹੀ ਸੂਬਿਆਂ ਨੂੰ ਉਨ੍ਹਾਂ ਦੇ ਐੱਸ.ਡੀ.ਆਰ. ਫੰਡ ਦੇ ਅਧੀਨ ਜਾਰੀ ਕਰ ਚੁੱਕੀ ਹੈ। ਵਿੱਤੀ ਸਾਲ 2024-25 'ਚ ਕੇਂਦਰ ਨੇ ਐੱਸ.ਡੀ.ਆਰ.ਐੱਫ. ਦੇ ਅਧੀਨ 27 ਸੂਬਿਆਂ ਨੂੰ 18,322.80 ਕਰੋੜ ਰੁਪਏ, ਐੱਨ.ਡੀ.ਆਰ.ਐੱਫ. ਤੋਂ 18 ਸੂਬਿਆਂ ਨੂੰ 4,808.30 ਕਰੋੜ ਰੁਪਏ ਅਤੇ ਰਾਸ਼ਟਰੀ ਆਫ਼ਤ ਸ਼ਮਨ ਫੰਡ ਤੋਂ 8 ਸੂਬਿਆਂ ਨੂੰ 719.72 ਕਰੋੜ ਰੁਪਏ ਜਾਰੀ ਕੀਤੇ ਹਨ। ਬਿਆਨ ਅਨੁਸਾਰ, ਕੇਂਦਰ ਸਰਕਾਰ ਨੇ ਰਸਮੀ ਮੈਮੋਰੰਡਮ ਪ੍ਰਾਪਤ ਕਰਨ ਦੀ ਉਡੀਕ ਕੀਤੇ ਬਿਨਾਂ ਹੀ ਇਨ੍ਹਾਂ ਸੂਬਿਆਂ 'ਚ ਕਈ ਅੰਤਰ-ਮੰਤਰਾਲਾ ਕੇਂਦਰੀ ਟੀਮ ਆਫ਼ਤ ਦੇ ਤੁਰੰਤ ਬਾਅਦ ਤਾਇਨਾਤ ਕਰ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਯਾਗਰਾਜ 'ਚ ਟਰੇਨਾਂ ਦਾ 'ਲਾਕਡਾਊਨ', ਮਹਾਕੁੰਭ ਜਾਣ ਵਾਲਿਆਂ ਲਈ ਝਟਕਾ
NEXT STORY