ਮੁੰਬਈ- ਮਹਾਕੁੰਭ ਮੇਲੇ ਦੀ ਸਮਾਪਤੀ ਦੇ ਹੁਣ ਕਰੀਬ 7 ਦਿਨ ਬਚੇ ਹਨ। ਸੂਤਰਾਂ ਦੀ ਮੰਨੀਏ ਤਾਂ 12 ਫਰਵਰੀ ਨੂੰ ਮਾਘੀ ਪੁੰਨਿਆ ਦੇ ਸ਼ਾਹੀ ਇਸ਼ਨਾਨ ਮਗਰੋਂ ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਯਾਗਰਾਜ ਅਤੇ ਆਲੇ-ਦੁਆਲੇ ਦੇ ਸਟੇਸ਼ਨਾਂ 'ਤੇ ਟਰੇਨਾਂ ਦੀ ਆਵਾਜਾਈ 'ਤੇ ਅਸਥਾਈ ਰੋਕ ਲਾ ਦਿੱਤੀ ਹੈ। ਇਹ ਬਦਲਾਅ 18 ਫਰਵਰੀ ਤੋਂ 28 ਫਰਵਰੀ ਤੱਕ ਲਾਗੂ ਰਹਿਣਗੇ। ਪ੍ਰਯਾਗਰਾਜ ਜੰਕਸ਼ਨ ਸਟੇਸ਼ਨ 'ਤੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਸ਼ੁੱਕਰਵਾਰ ਤੱਕ 10 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਜਦੋਂ ਕਿ 15 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਰੇਲਵੇ ਨੇ ਇਹ ਫੈਸਲਾ ਸ਼ਰਧਾਲੂਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਲਿਆ ਹੈ।
ਦੇਸ਼ ਭਰ ਤੋਂ ਟਰੇਨਾਂ ਰੱਦ
144 ਸਾਲ ਬਾਅਦ ਲੱਗਣ ਵਾਲੇ ਪ੍ਰਯਾਗਰਾਜ ਦੇ ਮਹਾਕੁੰਭ ਮੇਲੇ ਦਾ ਅੱਜ 39ਵਾਂ ਦਿਨ ਹੈ। ਕੁੰਭ ਮੇਲੇ 'ਚ ਆਉਣ ਵਾਲੇ ਲੋਕਾਂ 'ਤੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਲਗਾਈ ਗਈ ਪਾਬੰਦੀ ਤੋਂ ਬਾਅਦ ਰੇਲਵੇ ਨੂੰ ਟਰੇਨਾਂ ਦੇ ਸੰਚਾਲਨ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ। ਦੇਸ਼ ਭਰ ਤੋਂ ਪ੍ਰਯਾਗਰਾਜ ਜਾਣ ਵਾਲੀਆਂ ਲਗਭਗ 17 ਮੇਲ ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ 19 ਟਰੇਨਾਂ ਨੂੰ ਡਾਇਵਰਟ ਕੀਤੇ ਰੂਟਾਂ ਰਾਹੀਂ ਚਲਾਇਆ ਜਾ ਰਿਹਾ ਹੈ। ਇਸ ਫੈਸਲੇ ਕਾਰਨ ਲੱਖਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਦਿੱਲੀ ਅਤੇ ਪਟਨਾ ਸਟੇਸ਼ਨਾਂ 'ਤੇ ਭਾਜੜ ਦੀਆਂ ਘਟਨਾਵਾਂ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਸਖਤ ਰੁਖ ਅਪਣਾਇਆ ਹੈ।
ਰੇਲਵੇ ਨੇ ਮੱਧ ਰੇਲਵੇ ਤੋਂ ਲੰਘਣ ਵਾਲੀਆਂ 8 ਵੱਡੀਆਂ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਲਗਭਗ 32,000 ਯਾਤਰੀ ਪ੍ਰਭਾਵਿਤ ਹੋਏ ਹਨ। ਹਰ ਮੇਲ ਐਕਸਪ੍ਰੈਸ ਟਰੇਨ ਵਿਚ ਔਸਤਨ 4,000 ਯਾਤਰੀ ਸਫ਼ਰ ਕਰਦੇ ਹਨ, ਜਦੋਂ ਕਿ ਟਰੇਨ ਦੀ ਸਮਰੱਥਾ ਸਿਰਫ਼ 1,700 ਯਾਤਰੀਆਂ ਦੀ ਹੈ। ਮੁੰਬਈ ਅਤੇ ਸੂਰਤ ਨੂੰ ਜਾਣ ਵਾਲੀਆਂ 10 ਕੇਂਦਰੀ ਰੇਲਵੇ ਟਰੇਨਾਂ ਦੇ ਰੂਟ ਵੀ ਬਦਲ ਦਿੱਤੇ ਗਏ ਹਨ, ਜਿਸ ਨਾਲ ਲਗਭਗ 40,000 ਯਾਤਰੀ ਪ੍ਰਭਾਵਿਤ ਹੋਏ ਹਨ। ਇਨ੍ਹਾਂ ਟਰੇਨਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ 'ਚ ਦੇਰੀ ਹੋ ਰਹੀ ਹੈ, ਜਿਸ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਰੇਲਵੇ ਨੇ ਇਨ੍ਹਾਂ ਯਾਤਰੀਆਂ ਲਈ ਰਿਫੰਡ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਰੇਲਵੇ ਨੂੰ ਕਿਉਂ ਲੈਣਾ ਪਿਆ ਕੈਂਸਲ ਕਰਨ ਦਾ ਫੈਸਲਾ?
ਸੂਤਰਾਂ ਮੁਤਾਬਕ ਪਟਨਾ 'ਚ ਟਰੇਨ ਦੇ ਏਸੀ ਕੋਚ ਦੀ ਭੰਨਤੋੜ ਤੋਂ ਬਾਅਦ ਰੇਲਵੇ ਨੇ ਪ੍ਰਯਾਗਰਾਜ ਜਾਣ ਵਾਲੀਆਂ ਟਰੇਨਾਂ ਲਈ ਨਵੀਂ ਰਣਨੀਤੀ ਬਣਾਈ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਯਾਗਰਾਜ ਅਤੇ ਆਲੇ-ਦੁਆਲੇ ਦੇ ਸਟੇਸ਼ਨਾਂ 'ਤੇ ਟਰੇਨਾਂ ਦੀ ਆਵਾਜਾਈ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਟਰੇਨਾਂ ਦੇ ਰਨਿੰਗ ਸਟਾਫ, ਲੋਕੋ ਪਾਇਲਟ ਅਤੇ ਗਾਰਡ ਨੂੰ ਸਿਰਫ ਇੰਜਣ ਦੇ ਨਾਲ ਪ੍ਰਯਾਗਰਾਜ ਛੱਡਣਾ ਪਿਆ। ਇਸ ਸਥਿਤੀ ਕਾਰਨ ਆਖਰਕਾਰ ਰੇਲਵੇ ਨੂੰ ਟਰੇਨਾਂ ਨੂੰ ਮੋੜਨ ਦਾ ਫੈਸਲਾ ਲੈਣਾ ਪਿਆ।
ਆ ਗਈ List! ਮਨਜਿੰਦਰ ਸਿੰਘ ਸਿਰਸਾ, ਪ੍ਰਵੇਸ਼ ਵਰਮਾ ਸਣੇ ਇਨ੍ਹਾਂ ਆਗੂਆਂ ਨੂੰ ਮਿਲੇਗੀ ਦਿੱਲੀ ਕੈਬਨਿਟ 'ਚ ਜਗ੍ਹਾ
NEXT STORY