ਅਲੀਗੜ੍ਹ, (ਭਾਸ਼ਾ)- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪਛੜੇ, ਗਰੀਬਾਂ ਦੇ ਕਲਿਆਣ ਅਤੇ ਰਾਮ ਮੰਦਰ ਉਸਾਰੀ ਦੇ ਬਾਬੂ ਜੀ (ਕਲਿਆਣ ਸਿੰਘ) ਦੇ ਸੁਪਨੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਾ ਕੀਤਾ ਹੈ।
ਸੋਮਵਾਰ ਨੂੰ ਇੱਥੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਦੂਜੀ ਬਰਸੀ ਦੇ ਮੌਕੇ ਆਯੋਜਿਤ ‘ਹਿੰਦੂ ਗੌਰਵ ਦਿਵਸ’ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਜਦੋਂ ਬਾਬੂਜੀ ਯੂ. ਪੀ. ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਸ਼੍ਰੀ ਰਾਮ ਜਨਮ ਭੂਮੀ ਅੰਦੋਲਨ ਨੂੰ ਰਫਤਾਰ ਦਿੱਤੀ, ਭਾਜਪਾ ਦੇ ਗਰੀਬ ਕਲਿਆਣ ਦੇ ਵਿਚਾਰ ਨੂੰ ਜ਼ਮੀਨ ’ਤੇ ਲਿਆਂਦਾ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕੀਤੇ ਬਿਨਾਂ ਪੱਛੜੇ ਸਮਾਜ ਦੇ ਲੋਕਾਂ ਦੀ ਭਲਾਈ ਨੂੰ ਆਪਣਾ ਟੀਚਾ ਬਣਾਇਆ। ਮੈਨੂੰ ਖੁਸ਼ੀ ਹੈ ਕਿ ਜੋ ਸ਼ੁਰੂਆਤ ਬਾਬੂ ਜੀ ਕਰ ਕੇ ਗਏ ਸਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸਨੂੰ ਪੂਰਾ ਕੀਤਾ।
ਅਮਿਤ ਸ਼ਾਹ ਨੇ ‘ਭਾਰਤ ਮਾਤਾ ਕੀ ਜੈ’ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਦਰਮਿਆਨ ਕਲਿਆਣ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਹ ਅੱਜ ਦਿੱਲੀ ਤੋਂ ਸਿਰਫ਼ ਇਕ ਹੀ ਕੰਮ ਲਈ ਆਏ ਹਨ। ਭਾਜਪਾ ਦੇ ਸੀਨੀਅਰ ਆਗੂ ਰਾਮ ਭਗਤ ਅਤੇ ਪੱਛੜੇ ਲੋਕਾਂ ਦੀ ਭਲਾਈ ਲਈ ਯੂ. ਪੀ. ਵਿਚ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲੇ ਕਲਿਆਣ ਸਿੰਘ ਨੂੰ ਸ਼ਰਧਾਂਜਲੀ ਦੇਣ ਆਇਆ ਹਾਂ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਦੀ ਜ਼ਿੰਦਗੀ ਵਿਚ ਕੁਝ ਪਲ ਅਜਿਹੇ ਆਉਂਦੇ ਹਨ, ਜੋ ਉਸ ਵਿਅਕਤੀ ਦੀ ਜਾਣ-ਪਛਾਣ ਕਰਵਾਉਂਦੇ ਹਨ। ਅਜਿਹੇ ਪਲ ਬਾਬੂ ਜੀ ਦੀ ਜ਼ਿੰਦਗੀ ਵਿਚ ਆਏ। ਰਾਮ ਭਗਤਾਂ ਦੀ ਭੀੜ ਅਯੁੱਧਿਆ ਵਿਚ ਉਮੜ ਪਈ। ਲੋਕਾਂ ਨੇ ਗੋਲੀਆਂ ਚਲਾ ਕੇ ਕਾਰ ਸੇਵਕਾਂ ਨੂੰ ਰੋਕਣ ਲਈ ਦਬਾਅ ਬਣਾਇਆ। ਬਾਬੂ ਜੀ ਨੇ ਉਸੇ ਪਲ ਫੈਸਲਾ ਕੀਤਾ ਕਿ ਮੈਂ ਗੋਲੀ ਨਹੀਂ ਚਲਾਵਾਂਗਾ, ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ।
ਸ਼ਾਹ ਨੇ ਕਿਹਾ ਕਿ ਅੱਜ ਅਸੀਂ ਸਾਰੇ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ 2024 ਦੀ ਸ਼ੁਰੂਆਤ ’ਚ ਸਾਢੇ ਪੰਜ ਸੌ ਸਾਲ ਬਾਅਦ ਰਾਮਲਲਾ ਆਪਣੇ ਘਰ ਦੇ ਅੰਦਰ, ਆਪਣੇ ਵਿਸ਼ਾਲ ਮੰਦਰ ’ਚ ਬੈਠਣਗੇ। ਉਸ ਦਿਨ ਦੁਨੀਆ ਭਰ ਦੇ ਰਾਮ ਭਗਤਾਂ ਵਿਚ ਸੰਤੋਸ਼ ਅਤੇ ਮਾਣ ਦੀ ਭਾਵਨਾ ਹੋਵੇਗੀ।
ਨੂਹ ਹਿੰਸਾ ਦੇ ਮੁਲਜ਼ਮ ਦਾ ਪੁਲਸ ਨਾਲ ਮੁਕਾਬਲਾ, ਪੈਰ 'ਚ ਗੋਲੀ ਲੱਗਣ ਮਗਰੋਂ ਗ੍ਰਿਫ਼ਤਾਰ
NEXT STORY