ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਲਗਭਗ 900 ਕਰੋੜ ਰੁਪਏ ਦੀ 80 ਕਿਲੋਗ੍ਰਾਮ ਤੋਂ ਵੱਧ ਕੋਕੀਨ ਜ਼ਬਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਗਿਰੋਹਾਂ ਵਿਰੁੱਧ ਸਰਕਾਰ ਦੀ 'ਸਖਤ' ਕਾਰਵਾਈ ਜਾਰੀ ਰਹੇਗੀ। ਪਾਰਟੀ ਵਿਚ ਇਸਤੇਮਾਲ ਕੀਤੇ ਜਾਣ ਵਾਲੇ 'ਉੱਚ ਸ਼੍ਰੇਣੀ' ਦੇ ਨਸ਼ੀਲੇ ਪਦਾਰਥ ਦੀ ਜ਼ਬਤੀ ਉਸ ਦਿਨ ਹੋਈ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ), ਜਲ ਸੈਨਾ ਅਤੇ ਗੁਜਰਾਤ ਏਟੀਐੱਸ ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਗੁਜਰਾਤ ਦੇ ਸਮੁੰਦਰੀ ਤੱਟ ਤੋਂ ਲਗਭਗ 700 ਕਿਲੋਗ੍ਰਾਮ 'ਮੇਥਾਮਫੇਟਾਮਾਈਨ' ਬਰਾਮਦ ਕੀਤਾ। ਸਮੁੰਦਰ 'ਚ ਚਲਾਈ ਗਈ ਇਸ ਕਾਰਵਾਈ 'ਚ 8 ਈਰਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਾਹ ਨੇ 'ਐਕਸ' 'ਤੇ ਪੋਸਟ ਕੀਤਾ,''ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਖ਼ਿਲਾਫ਼ ਇਕ ਹੀ ਦਿਨ 'ਚ ਲਗਾਤਾਰ 2 ਵੱਡੀਆਂ ਸਫ਼ਲਤਾਵਾਂ ਮੋਦੀ ਸਰਕਾਰ ਦੇ ਨਸ਼ਾ ਮੁਕਤ ਭਾਰਤ ਬਣਾਉਣ 'ਚ ਅਟੁੱਟ ਸੰਕਲਪ ਨੂੰ ਦਰਸਾਉਂਦੀਆਂ ਹਨ। ਐੱਨ.ਸੀ.ਬੀ. ਨੇ ਨਵੀਂ ਦਿੱਲੀ 'ਚ ਉੱਚ ਸ਼੍ਰੇਣੀ ਦੀ 82.53 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ।'' ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥ ਦੀ ਇਸ ਵੱਡੀ ਖੇਪ ਦੀ ਕੀਮਤ ਕਰੀਬ 900 ਕਰੋੜ ਰੁਪਏ ਹੈ ਅਤੇ ਸਖ਼ਤ ਕਾਰਵਾਈ ਜਾਰੀ ਰਹਿਣ ਦਰਮਿਆਨ ਦਿੱਲੀ ਦੇ ਇਕ ਕੂਰੀਅਰ ਸੈਂਟਰ ਤੋਂ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ। ਗ੍ਰਹਿ ਮੰਤਰੀ ਨੇ ਕਿਹਾ,''ਨਸ਼ੀਲਾ ਪਦਾਰਥ ਰੈਕੇਟ ਖ਼ਿਲਾਫ਼ ਸਾਡੀ ਸਖ਼ਤ ਕਾਰਵਾਈ ਜਾਰੀ ਰਹੇਗੀ।'' ਉਨ੍ਹਾਂ ਨੇ ਕੋਕੀਨ ਦੀ ਖੇਪ ਜ਼ਬਤ ਕਰਨ ਦੀ ਇਸ ਵੱਡੀ ਸਫ਼ਲਤਾ ਲਈ ਨਸ਼ੀਲੇ ਪਦਾਰਥ ਰੋਕਥਾਮ ਏਜੰਸੀ ਨੂੰ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold
NEXT STORY