ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪੁਲਸ ਦਾ ਕੰਮ ਸ਼ਾਂਤੀ ਅਤੇ ਸੁਰੱਖਿਆ ਵਿਵਸਥਾ ਬਣਾਏ ਰੱਖਣਾ ਹੁੰਦਾ ਹੈ ਅਤੇ ਉਹ ਕਿਸੇ ਜਾਤੀ ਅਤੇ ਧਰਮ ਨੂੰ ਦੇਖ ਕੇ ਕੰਮ ਨਹੀਂ ਕਰਦੀ ਹੈ। ਦਿੱਲੀ ਪੁਲਸ ਦੇ 73ਵੇਂ ਸਥਾਪਨਾ ਦਿਵਸ 'ਤੇ ਅੱਜ ਯਾਨੀ ਐਤਵਾਰ ਨੂੰ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਪੁਲਸ ਕਿਸੇ ਦੀ ਦੁਸ਼ਮਣ ਨਹੀਂ ਹੈ ਅਤੇ ਉਹ ਜ਼ਰੂਰਤ 'ਤੇ ਮਦਦ ਕਰਦੀ ਹੈ। ਇਸ਼ ਲਈ ਪੁਲਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ। ਸ਼ਾਹ ਨੇ ਪੁਲਸ ਨੂੰ ਸ਼ਰਾਰਤੀ ਅਨਸਰਾਂ ਵਲੋਂ ਨਿਸ਼ਾਨਾ ਬਣਾਉਣ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਪੁਲਸ ਦਾ ਕੰਮ ਸ਼ਾਂਤੀ ਅਤੇ ਸੁਰੱਖਿਆ ਵਿਵਸਥਾ ਬਣਾਏ ਰੱਖਣਾ ਹੈ ਅਤੇ ਉਹ ਬਿਨਾਂ ਕਿਸੇ ਜਾਤੀ ਜਾਂ ਧਰਮ ਨੂੰ ਦੇਖ ਕੇ ਕੰਮ ਨਹੀਂ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਸ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਇਸ ਦੀ ਸ਼ੁਰੂਆਤ ਦੇਸ਼ ਦੇ ਲੌਹ ਪੁਰਸ਼ ਸਰਦਾਰ ਪਟੇਲ ਨੇ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ 'ਚ ਸਕਾਰਾਤਮਕ ਟਿੱਪਣੀ ਨਾਲ ਦਿੱਲੀ ਪੁਲਸ ਦੇ ਹਰੇਕ ਕਰਮਚਾਰੀ ਨੂੰ ਖੁਸ਼ ਹੋਣਾ ਚਾਹੀਦਾ।
ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 35 ਹਜ਼ਾਰ ਤੋਂ ਵਧ ਪੁਲਸ ਜਵਾਨਾਂ ਨੇ ਆਪਣਾ ਸਰਵਉੱਚ ਬਲੀਦਾਨ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਪੁਲਸ ਕਰਮਚਾਰੀਆਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਣ ਲਈ ਦਿੱਲੀ 'ਚ ਰਾਸ਼ਟਰੀ ਪੁਲਸ ਸਮਾਰਕ ਬਣਵਾਇਆ। ਇਹ ਪੁਲਸ ਕਰਮਚਾਰੀਆਂ ਦੇ ਬਲੀਦਾਨ ਦਾ ਪ੍ਰਮਾਣ (ਸਬੂਤ) ਹੈ। ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਭਯਾ ਫੰਡ ਦੇ ਅਧੀਨ ਦਿੱਲੀ ਪੁਲਸ ਨੇ 112 ਨੰਬਰ 'ਤੇ ਸਮਾਰਟ ਪੁਲੀਸਿੰਗ ਸੇਵਾ ਸ਼ੁਰੂ ਕੀਤੀ ਹੈ। ਸਾਈਬਰ ਅਪਰਾਧਾਂ ਨਾਲ ਲੋਕਾਂ ਦੀ ਮਦਦ ਲਈ ਦਿੱਲੀ ਪੁਲਸ ਨੇ ਰਾਸ਼ਟਰੀ ਸਾਈਬਰ ਫਾਰੈਂਸਿੰਗ ਪ੍ਰਯੋਗਸ਼ਾਲਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਕਈ ਤਿਉਹਾਰ ਹੁੰਦੇ ਹਨ ਪਰ ਪੁਲਸ ਲਈ ਹਰ ਤਿਉਹਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਹੁੰਦਾ ਹੈ।
ਦਿੱਲੀ ਦੇ ਤੀਜੀ ਵਾਰ ਸੀ. ਐੱਮ. ਬਣੇ ਕੇਜਰੀਵਾਲ, AAP 'ਚ ਜਸ਼ਨ ਦਾ ਮਾਹੌਲ
NEXT STORY