ਹੈਦਰਾਬਾਦ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਭਾਵ ਸ਼ਨੀਵਾਰ 'ਪਾਰਟੀ ਮੈਂਬਰਸ਼ਿਪ ਮੁਹਿੰਮ' ਦਾ ਉਦਘਾਟਨ ਕਰਨ ਲਈ ਇੱਕ ਦਿਨ ਦੌਰੇ ਦੌਰਾਨ ਤੇਲੰਗਾਨਾ ਪਹੁੰਚੇ ਹਨ। ਮਿਲੀ ਜਾਣਕਾਰੀ ਮੁਤਾਬਕ ਅਮਿਤ ਸ਼ਾਹ ਹੈਦਰਾਬਾਦ ਦੇ ਰੰਗਾਰੈੱਡੀ ਜ਼ਿਲੇ ਦਾ ਦੌਰਾ ਕੀਤਾ ਅਤੇ ਇੱਥੇ ਇੱਕ ਆਦਿਵਾਸੀ ਮਹਿਲਾ ਜਾਤਵਤੀ ਸੋਨੀ ਦੇ ਘਰ ਖਾਣਾ ਵੀ ਖਾਧਾ।

ਭਾਰਤੀ ਜਨਤਾ ਪਾਰਟੀ ਨੇ ਅੱਜ ਤੋਂ ਇੱਕ ਵਾਰ ਫਿਰ ਪਾਰਟੀ ਦੇ ਮੈਂਬਰਾਂ ਦੀ ਗਿਣਤੀ 'ਚ ਵਾਧਾ ਕਰਨ ਲਈ 'ਪਾਰਟੀ ਮੈਂਬਰਸ਼ਿਪ ਮੁਹਿੰਮ' ਦੀ ਸ਼ੁਰੂਆਤ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਅਮਿਤ ਸ਼ਾਹ ਤੇਲੰਗਾਨਾ ਦੇ ਭਾਜਪਾ ਨੇਤਾਵਾਂ ਨਾਲ ਸੂਬਾ ਪੱਧਰੀ ਬੈਠਕ ਕਰਨਗੇ। ਇਸ ਤੋਂ ਬਾਅਦ ਕੇ. ਐੱਸ. ਸੀ. ਸੀ. ਮੈਦਾਨ 'ਚ ਇਕ ਜਨਸਭਾ ਨੂੰ ਸੰਬੋਧਿਤ ਵੀ ਕਰਨਗੇ।

ਸੀਤਾਰਮਣ ਦੇ ਬਜਟ ਤੇ ਜੇਤਲੀ ਦਾ ਬਲਾਗ, ਦੱਸਿਆ ਅਰਥ ਵਿਵਸਥਾ ਲਈ ਕਿੰਨ੍ਹਾਂ ਹੈ ਪ੍ਰਭਾਵੀ
NEXT STORY